02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਵਪਾਰ ਮੰਡਲ ਦੇ ਸੀਨੀਅਰ ਉਪ ਪ੍ਰਧਾਨ ਬਣਨ ’ਤੇ ਮਨਮੋਹਨ ਕਾਲਾ ਦਾ ਗੋਪਾਲ ਧਾਮ ਗਊਸ਼ਾਲਾ ਵਿਖੇ ਸਨਮਾਨ

ਅਜੀਤ ਡੈਸਕ 18-06-2026
ਪਠਾਨਕੋਟ,17 ਜੂਨ (ਸੰਧੂ)- ਗੋਪਾਲ ਧਾਮ ਗਊਸ਼ਾਲਾ ਵਿਖੇ ਗਊ ਸੇਵਾ ਸਮਿਤੀ ਵਲੋਂ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਮਨਮੋਹਨ ਕਾਲਾ ਨੂੰ ਪਠਾਨਕੋਟ ਵਪਾਰ ਮੰਡਲ ਦਾ ਸੀਨੀਅਰ ਉਪ ਪ੍ਰਧਾਨ ਨਿਯੁਕਤ ਹੋਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਅਗਵਾਈ ਹੇਠ ਹੋਏ ਸਮਾਗਮ ’ਚ ਮਨਮੋਹਨ ਕਾਲਾ ਨੂੰ ਫੁੱਲ ਮਾਲਾਵਾਂ ਤੇ ਸ਼ਾਲ ਭੇਟ ਕਰਕੇ ਵਧਾਈ ਦਿੱਤੀ ਗਈ। ਇਸ ਮੌਕੇ ਵਿਜੇ ਪਾਸੀ ਨੇ ਕਿਹਾ ਕਿ ਮਨਮੋਹਨ ਕਾਲਾ ਲੰਬੇ ਸਮੇਂ ਤੋਂ ਨਿਸਵਾਰਥ ਭਾਵਨਾ ਨਾਲ ਗਊ ਸੇਵਾ ਨਾਲ ਜੁੜੇ ਹੋਏ ਹਨ ਅਤੇ ਹੋਰਨਾਂ ਨੂੰ ਵੀ ਇਸ ਪੁੰਨ ਦੇ ਕੰਮ ਲਈ ਪ੍ਰੇਰਿਤ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵਪਾਰ ਮੰਡਲ ਵਿਚ ਮਿਲੀ ਇਹ ਨਵੀਂ ਜ਼ਿੰਮੇਵਾਰੀ ਉਨ੍ਹਾਂ ਦੀ ਸਮਾਜਿਕ ਸੇਵਾ ਪ੍ਰਤੀ ਨਿਸ਼ਠਾ ਦਾ ਸਨਮਾਨ ਹੈ। ਮਨਮੋਹਨ ਕਾਲਾ ਨੇ ਸਨਮਾਨ ਲਈ ਗਊਸ਼ਾਲਾ ਪ੍ਰਬੰਧਕਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਸਮਾਜ ਸੇਵਾ ਅਤੇ ਗਊ ਸੇਵਾ ਲਈ ਸਮਰਪਿਤ ਰਹਿਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਤੋਸ਼ ਮਹਾਜਨ, ਸੰਯੋਗਿਤਾ ਸ਼ਰਮਾ, ਸਤੀਸ਼ ਮਹਾਜਨ, ਪ੍ਰਭਾ ਮਹਾਜਨ, ਰਾਜੀਵ ਮਹਾਜਨ, ਵਿਮਲ ਛਾਬੜਾ ਅਤੇ ਗਰੀਬ ਦਾਸ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨਾਇਬ ਤਹਿਸੀਲਦਾਰ ਬਲਵੰਤ ਸਿੰਘ ਨੇ ਸੰਭਾਲਿਆ ਧਾਰਕਲਾਂ ਦਾ ਅਹੁਦਾ ਅਗਲੀ ਖ਼ਬਰ ਨੰਗਲਭੂਰ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।