03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਨਾਇਬ ਤਹਿਸੀਲਦਾਰ ਬਲਵੰਤ ਸਿੰਘ ਨੇ ਸੰਭਾਲਿਆ ਧਾਰਕਲਾਂ ਦਾ ਅਹੁਦਾ

ਅਜੀਤ ਡੈਸਕ 18-06-2026
ਧਾਰਕਲਾਂ, 17 ਜੂਨ (ਨਰੇਸ਼ ਪਠਾਨੀਆ)-ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਹਾਲ ਵਿਚ ਕੀਤੀਆਂ ਬਦਲੀਆਂ ਦੇ ਦੌਰਾਨ ਨਾਇਬ ਤਹਿਸੀਲਦਾਰ ਧਾਰਕਲਾਂ ਵਿਖੇ ਬਲਵੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਅੱਜ ਧਾਰਕਲਾਂ ਤਹਿਸੀਲ ਵਿਖੇ ਪਹੁੰਚ ਕੇ ਆਪਣਾ ਕਾਰਜਕਾਲ ਸੰਭਾਲਿਆ। ਉਹ ਹੁਸ਼ਿਆਰਪੁਰ ਤੋਂ ਬਦਲ ਕੇ ਆਏ ਹਨ। ਇੱਥੇ ਪਹਿਲਾਂ ਤੋਂ ਤਾਇਨਾਤ ਨਾਇਬ ਤਹਿਸੀਲਦਾਰ ਸੰਜੀਵ ਪਠਾਨੀਆ ਦਾ ਅੰਮ੍ਰਿਤਸਰ ਵਿਖੇ ਤਬਦਲਾ ਹੋ ਗਿਆ ਹੈ। ਨਵ ਨਿਯੁਕਤ ਨਾਇਬ ਤਹਿਸੀਲਦਾਰ ਧਾਰਕਲਾਂ ਬਲਵੰਤ ਸਿੰਘ ਦੇ ਧਾਰਕਲਾਂ ਤਹਿਸੀਲ ਪਹੁੰਚਣ ’ਤੇ ਤਹਿਸੀਲ ਧਾਰਕਲਾਂ ਸਟਾਫ ਨੇ ਉਨ੍ਹਾਂ ਦਾ ਮਾਣ ਸਤਿਕਾਰ ਕੀਤਾ। ਇਸ ਮੌਕੇ ਸਮਾਜ ਸੇਵਕ ਰਾਕੇਸ਼ ਕੁਮਾਰ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਇਸ ਮੌਕੇ ਰੀਡਰ ਐਸ.ਡੀ.ਐਮ. ਧਾਰਕਲਾਂ ਅੰਗਦ ਸਿੰਘ, ਰਾਜ ਕੁਮਾਰ, ਨਿਰਦੋਸ਼ ਸ਼ਰਮਾ, ਅਮਰੀਕ ਸਿੰਘ, ਖੁਸ਼ਵਿੰਦਰ ਸਿੰਘ ਅਤੇ ਨਰੇਸ਼ ਕੁਮਾਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਨਵੇਂ ਸਕੱਤਰ ਦੀ ਚੋਣ ਅਗਲੀ ਖ਼ਬਰ ਵਪਾਰ ਮੰਡਲ ਦੇ ਸੀਨੀਅਰ ਉਪ ਪ੍ਰਧਾਨ ਬਣਨ ’ਤੇ ਮਨਮੋਹਨ ਕਾਲਾ ਦਾ ਗੋਪਾਲ ਧਾਮ ਗਊਸ਼ਾਲਾ ਵਿਖੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।