ਮਾਧੋਪੁਰ, 17 ਜੂਨ (ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਨਵੇਂ ਸਕੱਤਰ ਦੀ ਚੋਣ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਅਤੇ ਪ੍ਰਧਾਨ ਭਾਈ ਮੇਵਾ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਸ਼ਰਮਾ ਨੂੰ ਸਰਬਸੰਮਤੀ ਨਾਲ ਸੁਸਾਇਟੀ ਦਾ ਨਵਾਂ ਸਕੱਤਰ ਚੁਣਿਆ ਗਿਆ। ਸੁਸਾਇਟੀ ਦੇ ਮੁੱਖ ਦਫਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਜੰਦਰਾਈ ਨਿਚਲੀ ਵਿਖੇ ਇਹ ਨਿਯੁਕਤੀ ਕੀਤੀ ਗਈ। ਇਨ੍ਹਾਂ ਨੂੰ 2 ਸਾਲ ਦੇ ਕਾਰਜਕਾਲ ਲਈ ਸੁਸਾਇਟੀ ਵਲੋਂ ਸੇਵਾ ਦਿੱਤੀ ਗਈ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮੇਵਾ ਸਿੰਘ, ਖਜ਼ਾਨਚੀ ਪ੍ਰਿੰਸੀਪਲ ਜਸਵੀਰ ਸਿੰਘ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ, ਸੀਨੀਅਰ ਮੈਂਬਰ ਕੈਪਟਨ ਕਰਮ ਸਿੰਘ, ਕੁਲਵੰਤ ਸਿੰਘ ਅਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ।