07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕਰਮਚਾਰੀ ਦਲ ਉੱਤਰੀ ਸਬ-ਡਵੀਜ਼ਨ ਦੀ ਚੋਣ

ਅਜੀਤ ਡੈਸਕ 27-06-2026
ਬਟਾਲਾ, 26 ਜੂਨ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦਿਹਾਤੀ ਮੰਡਲ ਬਟਾਲਾ ਦੀ ਮਹੀਨਾਵਾਰ ਮੀਟਿੰਗ ਗੁਰਦਿਆਲ ਸਿੰਘ ਘਣੀਆਂ ਦੀ ਪ੍ਰਧਾਨਗੀ ਹੇਠ ਉੱਤਰੀ ਸਬ-ਡਵੀਜ਼ਨ ਫ਼ੋਕਲ ਪੁਆਇੰਟ ਬਟਾਲਾ ਵਿਖੇ ਹੋਈ। ਇਸ ਮੌਕੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਬੁੱਟਰ, ਸ਼ਹਿਰੀ ਮੰਡਲ ਬਟਾਲਾ ਦੇ ਪ੍ਰਧਾਨ ਅਰਜਨ ਸਿੰਘ ਪਰਮਾਰ ਤੇ ਯੂਨਾਈਟਿਡ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦੇ ਕਨਵੀਨਰ ਹਰਜੀਤ ਸਿੰਘ ਟਰਪਈ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਈ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ 28 ਜੂਨ ਨੂੰ ਜਾਇੰਟ ਫ਼ੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਦੇ ਸੱਦੇ ’ਤੇ ਭਾਰੀ ਗਿਣਤੀ ਵਿਚ ਸਰਕਾਰ ਵਿਰੁੱਧ ਰੋਸ ਰੈਲੀ ਕਰਨ ਲਈ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੱਤੀ ਹੈ। ਮੁਲਾਜ਼ਮ ਭਾਰੀ ਗਿਣਤੀ ’ਚ ਸੰਗਰੂਰ ਪਹੁੰਚਣਗੇ ਤੇ ਸਰਕਾਰ ਦੀ ਮੁਲਾਜ਼ਮ ਨੀਤੀ ਦਾ ਵਿਰੋਧ ਕਰਨਗੇ। ਇਸ ਮੌਕੇ ਉੱਤਰੀ ਸਬ-ਡਵੀਜ਼ਨ ਬਟਾਲਾ ਦੀ ਕਮੇਟੀ ਚੁਣੀ ਗਈ, ਜਿਸ ਵਿਚ ਪ੍ਰਧਾਨ ਗੁਰਪ੍ਰੀਤ ਸਿੰਘ, ਸਕੱਤਰ ਜੋਬਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ, ਮੀਤ ਪ੍ਰਧਾਨ ਰਵੀਦੀਪ ਸਿੰਘ, ਸਹਾਇਕ ਸਕੱਤਰ ਜਸਕਰਨ ਸਿੰਘ, ਜਾਇੰਟ ਸਕੱਤਰ ਬਲਵਿੰਦਰ ਸਿੰਘ ਨਾਸਰਕੇ, ਖ਼ਜ਼ਾਨਚੀ ਜਤਿੰਦਰ ਸਿੰਘ, ਪ੍ਰੈੱਸ ਸਕੱਤਰ ਨਰਿੰਦਰ ਕੁਮਾਰ ਸ਼ਰਮਾ, ਸਹਾਇਕ ਖ਼ਜ਼ਾਨਚੀ ਰਜਿੰੰਦਰ ਸਿੰਘ ਦੀ ਚੋਣ ਹੋਈ। ਮੀਟਿੰਗ ਵਿਚ ਰਾਜਵਿੰਦਰ ਸਿੰਘ ਟਰਪੱਲਾ, ਸਰਬਜੀਤ ਸਿੰਘ, ਸੁਰਜੀਤ ਸਿੰਘ ਅਮਰਗੜ੍ਹ, ਪਰਮਜੀਤ ਸਿੰਘ ਸੁੰਦਰ ਨਗਰ, ਜਸਬੀਰ ਸਿੰਘ, ਬਲਕਾਰ ਸਿੰਘ, ਕਾਰਤਿਕ ਮਹਾਜਨ, ਦਰਸ਼ਨ ਲਾਲ, ਸਰਪੰਚ ਮੁਖ਼ਤਾਰ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਭਾਕਿਯੂ ਏਕਤਾ ਸੰਘਰਸ਼ ਵਲੋਂ ਭਾਜਪਾ ਆਗੂ ਫ਼ਤਹਿਜੰਗ ਬਾਜਵਾ ਦੇ ਗ੍ਰਹਿ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ -ਪ੍ਰਧਾਨ ਪੰਨੂੰ,... ਅਗਲੀ ਖ਼ਬਰ ਕਿਸਾਨਾਂ ਲਈ ਫਾਰਮਰ ਰਜਿਸਟਰੀ ਅਤਿ ਜ਼ਰੂਰੀ, ਕਿਸਾਨ ਰਜਿਸਟ੍ਰੇਸ਼ਨ ਕਰਵਾਉਣ-: ਡਾ. ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।