07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਭਾਕਿਯੂ ਏਕਤਾ ਸੰਘਰਸ਼ ਵਲੋਂ ਭਾਜਪਾ ਆਗੂ ਫ਼ਤਹਿਜੰਗ ਬਾਜਵਾ ਦੇ ਗ੍ਰਹਿ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ -ਪ੍ਰਧਾਨ ਪੰਨੂੰ, ਟਨਾਣੀਵਾਲ

ਅਜੀਤ ਡੈਸਕ 27-06-2026
ਸ੍ਰੀ ਹਰਿਗੋਬਿੰਦਪੁਰ, 26 ਜੂਨ (ਕੰਵਲਜੀਤ ਸਿੰਘ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਪੰਨੂੰ ਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਟਨਾਣੀਵਾਲ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਸਰਕਾਰ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰੀ ਪਤੀ ਡਨੋਲਡ ਟਰੰਪ ਵਲੋਂ ਜੋ ਗੁਪਤ ਵਾਪਰਕ ਸਮਝੌਤਾ ਕੀਤਾ ਜਾ ਰਿਹਾ ਹੈ, ਜਿਸ ਨਾਲ ਦੀ ਕਿਰਸਾਨੀ ਤੋਂ ਇਲਾਵਾ ਹਰ ਵਰਗ ਲਈ ਨਵੀਂ ਮੁਸ਼ਕਿਲਾਂ ਖੜ੍ਹੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਅਮਰੀਕਾ ਸਰਕਾਰ ਵਲੋਂ ਕੀਤੇ ਜਾ ਰਹੇ ਗੁਪਤ ਵਾਪਰਕ ਸਮਝੌਤਿਆਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਦੇ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਦੇ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਦੇ ਆਗੂਆਂ ਵਲੋਂ ਭਾਜਪਾ ਪਾਰਟੀ ਦੇ ਆਗੂ ਫ਼ਤਹਿਜੰਗ ਸਿੰਘ ਬਾਜਵਾ ਦੇ ਗ੍ਰਹਿ ਕਾਦੀਆਂ ਵਿਖੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਰੋਸ ਪ੍ਰਦਰਸ਼ਨ 29 ਜੂਨ ਦਿਨ ਸੋਮਵਾਰ ਨੂੰ ਕੀਤਾ ਜਾ ਰਿਹਾ ਹੈ। ਇਸ ਸਮੇਂ ਸ੍ਰੀ ਹਰਿਗੋਬਿੰਦਪੁਰ ਬਲਾਕ ਦੇ ਪ੍ਰਧਾਨ ਗੁਰਮੇਜ ਸਿੰਘ ਚੀਮਾ ਖੁੱਡੀ, ਮੀਤ ਪ੍ਰਧਾਨ ਦਿਲਬਾਗ ਸਿੰਘ, ਜ਼ਿਲ੍ਹਾ ਸਲਾਹਕਾਰ ਮੁਖਤਾਰ ਸਿੰਘ, ਖਜ਼ਾਨਚੀ ਮਾਸਟਰ ਦਵਿੰਦਰ ਸਿੰਘ ਢੱਪਈ, ਬਲਾਕ ਖਜ਼ਾਨਚੀ ਮੁਖਤਾਰ ਸਿੰਘ ਢੱਪਈ, ਸਰੂਪ ਸਿੰਘ ਧੀਰੋਵਾਲ, ਸੀਤਲ ਸਿੰਘ ਵਰਸਾਲਚੱਕ, ਭੁਪਿੰਦਰ ਸਿੰਘ ਗਾਲੋਵਾਲ, ਸੁਖਜੀਤ ਸਿੰਘ ਸੁੱਖਾ ਨੰਗਲ, ਸਤਬੀਰ ਸਿੰਘ ਨਵਾਂਪਿੰਡ, ਰਾਜਾ ਸੈਣੀ, ਨਰਿੰਦਰ ਸਿੰਘ ਮੇਤਲੇ, ਬਾਜ ਮੇਤਲੇ, ਪ੍ਰੈੱਸ ਸਕੱਤਰ ਜਰਨੈਲ ਸਿੰਘ ਧਾਲੀਵਾਲ, ਸਿਮਰਨਜੀਤ ਸਿੰਘ ਸ੍ਰੀ ਹਰਿਗੋਬਿੰਦਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸੰਗਰੂਰ ’ਚ ਰੋਸ ਪ੍ਰਦਰਸ਼ਨ ਕੱਲ੍ਹ-ਸੈਣੀ ਅਗਲੀ ਖ਼ਬਰ ਕਰਮਚਾਰੀ ਦਲ ਉੱਤਰੀ ਸਬ-ਡਵੀਜ਼ਨ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।