16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਖਸਤਾ ਹਾਲਤ ਮੁੱਖ ਸੜਕ ’ਤੇ ਖੜ੍ਹੇ ਪਾਣੀ ਕਾਰਨ ਵਾਪਰ ਰਹੇ ਹਾਦਸੇ, ਪ੍ਰਸ਼ਾਸਨ ਖਾਮੋਸ਼

ਅਜੀਤ ਡੈਸਕ 01-07-2026
ਨੌਸ਼ਹਿਰਾ ਮੱਝਾ ਸਿੰਘ, 30 ਜੂਨ (ਰਵੀ ਭਗਤ)-ਬਿਧੀਪੁਰ ਫਾਟਕ ਨੇੜੇ ਫਤਹਿ ਨੰਗਲ ਦੀ ਕਲੋਨੀਆਂ ਦਾ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਘਰਾਂ ਦਾ ਸਾਰਾ ਗੰਦਾ ਪਾਣੀ ਖਸਤਾ ਹਾਲਤ ਮੁੱਖ ਸੜਕ ਤੇ ਬਣੇ ਖੱਡਿਆਂ ‘ਚ ਖੜਾ ਹੋਣ ’ਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਾਰਜਪ੍ਰਣਾਲੀ ਦੀ ਪੋਲ ਖੋਲਦੀ ਨਜ਼ਰ ਆਈ। ਜ਼ਿਕਰਯੋਗ ਹੈ ਕਿ ਪੰਚਾਇਤੀ ਵਿਭਾਗ ਦੀ ਅਣਗਹਿਲੀ ਕਾਰਨ ਪਿਛਲੇ ਲੰਬੇ ਸਮੇਂ ਤੋਂ ਘਰਾਂ ਦੀ ਨਿਕਾਸੀ ਦਾ ਇਹ ਇਹ ਗੰਦਾ ਪਾਣੀ ਮੁੱਖ ਸੜਕ ਤੇ ਖੜਾ ਹੋਣ ਕਾਰਨ ਕਈ ਰਾਹਗੀਰ ਤੇ ਸਕੂਲੀ ਬੱਚੇ ਦੁਰਘਟਨਾ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਨਜ਼ਦੀਕੀ ਘਰਾਂ ਦੇ ਲੋਕ ਤੇ ਆਮ ਰਾਹਗੀਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜੋਰਦਾਰ ਮੰਗ ਕਰਦਿਆਂ ਕਿਹਾ ਕਿ ਇਸ ਘਰਾਂ ਦੇ ਨਿਕਾਸੀ ਗੰਦੇ ਪਾਣੀ ਦੇ ਪ੍ਰਬੰਧ ਨੂੰ ਠੀਕ ਕਰਕੇ ਆਮ ਲੋਕਾਂ, ਸਕੂਲੀ ਬੱਚਿਆਂ ਤੇ ਰਾਹਗੀਰਾਂ ਨੂੰ ਰਾਹਤ ਦਿੱਤੀ ਜਾਵੇ।
ਪਿਛਲੀ ਖ਼ਬਰ ਕੋਟਪਾ ਐਕਟ ਤਹਿਤ ਜ਼ਿਲ੍ਹੇ ’ਚ ਚਲਾਇਆ ਚੈਕਿੰਗ ਅਭਿਆਨ ਅਗਲੀ ਖ਼ਬਰ ਸਰਪੰਚ ਦੇ ਘਰ ਦੇ ਬਾਹਰ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ-ਪੁਲਿਸ ਕਰ ਰਹੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।