16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕੋਟਪਾ ਐਕਟ ਤਹਿਤ ਜ਼ਿਲ੍ਹੇ ’ਚ ਚਲਾਇਆ ਚੈਕਿੰਗ ਅਭਿਆਨ

ਅਜੀਤ ਡੈਸਕ 01-07-2026
ਗੁਰਦਾਸਪੁਰ, 30 ਜੂਨ (ਗੁਰਪ੍ਰਤਾਪ ਸਿੰਘ)-ਸਰਕਾਰ ਵਲੋਂ ਤੰਬਾਕੂ ਨੋਸ਼ੀ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਕੋਟਪਾ ਐਕਟ ਤਹਿਤ ਜ਼ਿਲ੍ਹੇ ’ਚ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਤੰਬਾਕੂ ਪਦਾਰਥਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਵਿਭਾਗ ਵਲੋਂ ਗਠਿਤ ਕੀਤੀ ਟੀਮ ਜਿਸ ਵਿਚ ਕੋਟਪਾ ਨੋਡਲ ਅਫ਼ਸਰ ਡਾ: ਰਮੇਸ਼ ਕੁਮਾਰ, ਏ.ਸੀ.ਐਫ ਡਾ: ਜੀ.ਐਸ ਪੰਨੂ, ਜੈੱਡ.ਐਲ.ਏ ਕਰਨ ਸਹਿਦੇਵ, ਐਫ.ਐਸ.ਓ ਰੇਖਾ ਸ਼ਰਮਾ ਤੇ ਮੈਡੀਕਲ ਅਫ਼ਸਰ ਡਾ: ਦੇਸ਼ਿੰਦਰ ਸ਼ਰਮਾ ਵਲੋਂ ਗੁਰਦਾਸਪੁਰ ਅੰਦਰ ਵੱਖ-ਵੱਖ ਥਾਵਾਂ ’ਤੇ ਤੰਬਾਕੂ ਪਦਾਰਥ ਵੇਚਣ ਵਾਲੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਟੀਮ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 5 ਚਾਲਾਨ ਕੱਟੇ ਗਏ ਤੇ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਬਾਹਰ ਤੰਬਾਕੂ ਵਿਕਰੀ ਦੀਆਂ ਹਦਾਇਤਾਂ ਸਬੰਧੀ ਬੋਰਡ ਲਗਾਉਣ ਲਈ ਕਿਹਾ ਗਿਆ। ਇਸ ਸਬੰਧੀ ਕੋਟਪਾ ਨੋਡਲ ਅਫ਼ਸਰ ਡਾ: ਰਮੇਸ਼ ਕੁਮਾਰ ਤੇ ਸਹਾਇਕ ਕਮਿਸ਼ਨਰ ਫੂਡ ਡਾ: ਜੀ.ਐਸ ਪੰਨੂ ਨੇ ਦੱਸਿਆ ਕਿ ਤੰਬਾਕਨੋਸ਼ੀ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਤਹਿਤ ਸਮੇਂ ਸਮੇਂ ’ਤੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਤੰਬਾਕੂ ਪਦਾਰਥ ਨਾ ਵੇਚੇ ਜਾਣ, ਇਸ ਸਬੰਧੀ ਦੁਕਾਨਾਂ ’ਤੇ ਬੋਰਡ ਲਗਾਉਣ ਲਈ ਵੀ ਕਿਹਾ ਗਿਆ ਹੈ।
ਪਿਛਲੀ ਖ਼ਬਰ ਸਰਬਜੀਤ ਜਾਗੋਵਾਲ ਵਲੋਂ ਸਾਥੀਆਂ ਸਮੇਤ ਗੁਰਇਕਬਾਲ ਸਿੰਘ ਮਾਹਲ ਦੀ ਹਮਾਇਤ ਦਾ ਐਲਾਨ ਅਗਲੀ ਖ਼ਬਰ ਖਸਤਾ ਹਾਲਤ ਮੁੱਖ ਸੜਕ ’ਤੇ ਖੜ੍ਹੇ ਪਾਣੀ ਕਾਰਨ ਵਾਪਰ ਰਹੇ ਹਾਦਸੇ, ਪ੍ਰਸ਼ਾਸਨ ਖਾਮੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।