18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਜਥੇਦਾਰ ਹਰਭਜਨ ਸਿੰਘ ਪਕੀਵਾਂ ਨੰਬਰਦਾਰ ਯੂਨੀਅਨ ਕਲਾਨੌਰ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 01-07-2026
ਕਲਾਨੌਰ, 30 ਜੂਨ (ਪੁਰੇਵਾਲ)-ਸਬ-ਡਵੀਜ਼ਨ ਕਲਾਨੌਰ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ’ਚ ਤਾਇਨਾਤ ਨੰਬਰਦਾਰਾਂ ਦੀ ਸਥਾਨਕ ਤਹਿਸੀਲ ਵਿਖੇ ਮਹੀਨਾਂਵਾਰ ਇਕੱਤਰਤਾ ਹੋਈ, ਜਿਸ ’ਚ ਜ਼ਿਲ੍ਹਾ ਪ੍ਰਧਾਨ ਜਥੇ. ਬਲਰਾਜ ਸਿੰਘ ਗੁਰਾਇਆ ਤੋਂ ਇਲਾਵਾ ਤਹਿਸੀਲ ਅਧੀਨ ਪੈਂਦੇ ਪਿੰਡਾਂ ਤੋਂ ਵੱਡੀ ਗਿਣਤੀ ਨੰਬਰਦਾਰ ਸ਼ਾਮਲ ਹੋਏ। ਮੀਟਿੰਗ ਦੌਰਾਨ ਨੰਬਰਦਾਰਾਂ ’ਚ ਦਰਪੇਸ਼ ਮੁਸ਼ਕਿਲਾਂ ’ਤੇ ਵਿਚਾਰ ਚਰਚਾ ਕੀਤੀ ਗਈ ਅਤੇ ਤਹਿਸੀਲ ਪੱਧਰ ’ਤੇ ਨੰਬਰਦਾਰ ਯੂਨੀਅਨ ਦੀ ਚੋਣ ਕਰਨ ਲਈ ਸਹਿਮਤੀ ਬਣਾਈ ਗਈ ਜਿਸ ’ਚ ਸਰਬਸੰਮਤੀ ਨਾਲ ਜਥੇ. ਹਰਭਜਨ ਸਿੰਘ ਪਕੀਵਾਂ ਨੂੰ ਨੰਬਰਦਾਰ ਯੂਨੀਅਨ ਦਾ ਪ੍ਰਧਾਨ ਥਾਪਿਆ ਗਿਆ ਤੇ ਜ਼ਿਲ੍ਹਾ ਪ੍ਰਧਾਨ ਸਮੇਤ ਹੋਰਨਾਂ ਨੰਬਰਦਾਰਾਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ। ਨਵ-ਨਿਯੁਕਤ ਤਹਿਸੀਲ ਪ੍ਰਧਾਨ ਜਥੇ. ਹਰਭਜਨ ਸਿੰਘ ਪਕੀਵਾਂ ਨੇ ਸਾਥੀ ਨੰਬਰਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨੰਬਰਦਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਲਈ ਯਤਨਸ਼ੀਲ ਰਹਿਣਗੇ ਤੇ 11 ਮੈਂਬਰੀ ਚੋਣ ਅਗਲੀ ਮੀਟਿੰਗ ’ਚ ਕੀਤੀ ਜਾਵੇਗੀ। ਇਸ ਮੌਕੇ ’ਤੇ ਜਥੇ. ਬਲਰਾਜ ਸਿੰਘ ਗੁਰਾਇਆ, ਅਮਰੀਕ ਸਿੰਘ ਕਲਾਨੌਰ, ਅਜੀਤ ਸਿੰਘ ਕਲਾਨੌਰ, ਨੰਬਰਦਾਰ ਜਗੀਰ ਸਿੰਘ ਸਿੱਧੂ ਰੋਸੇ, ਤਰਸੇਮ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਅਮਰਗੜ੍ਹ, ਗੁਰਦੇਵ ਸਿੰਘ ਭੰਡਾਲ ਨੰਬਰਦਾਰ, ਨੰਬਰਦਾਰ ਧਰਮਿੰਦਰਜੀਤ ਸਿੰਘ ਕੰਗ, ਅਜੀਤ ਸਿੰਘ ਦੋਸਤਪੁਰ, ਧੰਨਾ ਸਿੰਘ ਬੋਹੜਵਡਾਲਾ, ਰਜਿੰਦਰ ਸਿੰਘ ਦੇਵਲ, ਸਰਬਜੀਤ ਕੌਰ ਬੁੱਚੇ ਨੰਗਲ, ਜਸਵਿੰਦਰ ਸਿੰਘ ਜੀਓਜੁਲਾਈ, ਤਰਸੇਮ ਸਿੰਘ, ਦੇਵਾ ਸਿੰਘ, ਫੁੰਮਣ ਸਿੰਘ ਖੈਹਿਰਾ, ਸੁੱਚਾ ਸਿੰਘ, ਕੁਲਵਿੰਦਰ ਸਿੰਘ, ਚੰਨਣ ਸਿੰਘ, ਮਾਲਕ ਮਸੀਹ, ਸਤਪਾਲ ਸਿੰਘ ਤਲਵੰਡੀ, ਯੂਸਫ ਮਸੀਹ ਅਵਾਣ, ਭਜਨ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਨਾਰਵਾਂ, ਬਲਵਿੰਦਰ ਸਿੰਘ ਸਰਜੇਚੱਕ ਵੀ ਹਾਜ਼ਰ ਰਹੇ।
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ ’ਚ ਬਲਾਕ ਸੰਮਤੀ ਕਾਹਨੂੰਵਾਨ ਦੀ ਮੀਟਿੰਗ ਅਗਲੀ ਖ਼ਬਰ ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਵਲੋਂ ਕਸਬਾ ਬਹਿਰਾਮਪੁਰ ਵਿਖੇ ਜਿੰਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।