18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਵਲੋਂ ਕਸਬਾ ਬਹਿਰਾਮਪੁਰ ਵਿਖੇ ਜਿੰਮ ਦਾ ਉਦਘਾਟਨ

ਅਜੀਤ ਡੈਸਕ 01-07-2026
ਬਹਿਰਾਮਪੁਰ, 30 ਜੂਨ (ਪ੍ਰੋ: ਬਲਬੀਰ ਸਿੰਘ ਕੋਲਾ)-ਪੰਜਾਬ ਦੇ ਨੌਜਵਾਨਾਂ ਨੂੰ ਸਿਹਤਮੰਦ ਰੱਖਣ ਲਈ ਮੁੱਖ ਮੰਤਰੀ ਪਿੰਡ ਜਿੰਮ ਦਾ ਉਦਘਾਟਨ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਪਿੰਡ ਬਹਿਰਾਮਪੁਰ ਵਿਖੇ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਬਚਨ ਲਾਲ ਨੇ ਦੱਸਿਆ ਕਿ ਪਿੰਡ ਵਿਚ ਸੁਥਰੇ ਸ਼ਾਹ ਦੀ ਗਰਾਊਂਡ ਵਿਚ ਬਣੇ ਕਮਿਊਨਿਟੀ ਹਾਲ ਦੇ ਇਕ ਹਿੱਸੇ ਵਿਚ ਕਰੀਬ ਸਾਢੇ ਚਾਰ ਲੱਖ ਦੀ ਲਾਗਤ ਨਾਲ ਜਿੰਮ ਬਣਾਇਆ ਗਿਆ ਹੈ। ਜਿੱਥੇ ਪਿੰਡ ਦੇ ਨੌਜਵਾਨ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਸਰਤ ਕਰਨਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਨੂਪ ਸਿੰਘ, ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਮੇਸ਼ ਪਾਲ, ਸਤੀਸ਼ ਕੁਮਾਰ ਪ੍ਰਧਾਨ ਰਵਿਦਾਸ ਮੰਦਿਰ ਕਮੇਟੀ, ਸੂਬੇਦਾਰ ਸੀਤਾ ਰਾਮ, ਰਕੇਸ਼ ਕੁਮਾਰ, ਸਮਾਜ ਸੇਵੀ ਕੰਵਲਜੀਤ ਸੈਣੀ, ਵਿਜੇ ਕੁਮਾਰ, ਅਸ਼ੋਕ ਕੁਮਾਰ, ਸੋਨੂੰ, ਪੰਜਾਬ ਦਾਸ, ਸ਼ਾਮ ਲਾਲ ਐਕਸ ਸਰਵਿਸਮੈਨ, ਅਨੀਤਾ ਸ਼ਰਮਾ, ਮੈਡਮ ਸੁਨੀਤਾ, ਗੁਰਵਿੰਦਰ ਕੌਰ, ਅਜੇ ਠਾਕੁਰ, ਰਜੇਸ਼ ਸ਼ਰਮਾ ਸਾਬਕਾ ਮੈਂਬਰ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਜਥੇਦਾਰ ਹਰਭਜਨ ਸਿੰਘ ਪਕੀਵਾਂ ਨੰਬਰਦਾਰ ਯੂਨੀਅਨ ਕਲਾਨੌਰ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪਿੰਡ ਬੰਦੇਸ਼ਾ ਵਿਚ ਸਥਿਤ ਛੱਪੜ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।