09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪੁਲਿਸ ਤੇ ਬਦਮਾਸ਼ ਵਿਚਾਲੇ ਗੋਲੀਆਂ ਚੱਲਣ ਨਾਲ ਬਦਮਾਸ਼ ਜ਼ਖ਼ਮੀ ਦਰਜਨ ਦੇ ਕਰੀਬ ਘਟਨਾਵਾਂ ’ਚ ਲੋੜੀਂਦਾ ਸੀ ਦੋਸ਼ੀ

ਅਜੀਤ ਡੈਸਕ 02-07-2026
ਫ਼ਤਹਿਗੜ੍ਹ ਚੂੜੀਆਂ, 1 ਜੁਲਾਈ (ਅਵਤਾਰ ਸਿੰਘ ਰੰਧਾਵਾ)-ਉੱਚ ਅਫ਼ਸਰਾਂ ਸਮੇਤ ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਤੇ ਬਦਮਾਸ਼ ਵਿਚਾਲੇ ਕਸਬਾ ਅਲੀਵਾਲ ਨੇੜੇ ਨਹਿਰਾਂ ਕੋਲ ਹੋਈ ਜਵਾਬੀ ਕਾਰਵਾਈ ਵਿਚ ਇਕ ਬਦਮਾਸ਼ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਫ਼ਸਰਾਂ ਨੇ ਦੱਸਿਆ ਬੀਤੇ ਦਿਨੀਂ ਵੱਖ-ਵੱਖ ਥਾਵਾਂ ’ਤੇ ਗੋਲੀ ਚੱਲਣ ਦੇ ਸਬੰਧ ਵਿਚ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੇ ਸਬੰਧ ’ਚ ਮਲਕੀਤ ਸਿੰਘ ਬਿੱਲਾ ਨੂੰ ਰਿਕਵਰੀ ਲਈ ਲੈ ਕੇ ਅਲੀਵਾਲ ਨੇੜੇ ਨਹਿਰਾਂ ਕੋਲ ਆਏ ਸਨ, ਇਸ ਮੌਕੇ ਚਕਮਾ ਦੇ ਕੇ ਬਦਮਾਸ਼ ਮਲਕੀਤ ਸਿੰਘ ਬਿੱਲਾ ਨੇ ਪੁਲਿਸ ਉੱਪਰ 3 ਗੋਲੀਆ ਚਲਾਈਆ। ਪੁਲਿਸ ਨੇ ਆਪਣੇ ਬਚਾਅ ਲਈ ਅੱਗੋਂ 2 ਫਾਇਰ ਕੀਤੇ, ਜਿਨਾਂ ’ਚੋਂ ਇਕ ਗੋਲੀ ਦੋਸ਼ੀ ਦੀ ਲੱਤ ਉੱਪਰ ਲੱਗੀ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਬਿੱਲਾ ਉੱਪਰ ਪਹਿਲਾਂ ਵੀ ਦਰਜਨ ਦੇ ਕਰੀਬ ਫਿਰੌਤੀ ਆਦਿ ਮੰਗਣ ਦੇ ਮਾਮਲੇ ਦਰਜ ਹਨ। ਪੁਲਿਸ ਅਫ਼ਸਰਾਂ ਨੇ ਦੱਸਿਆ ਕਿ ਬੀਤੇ ਦਿਨੀ ਰੈਸਟੋਰੈਂਟ ਕਰਾਉਣ, ਕਾਰ ਫੈਸ਼ਨ, ਲੰਡਨ ਗਾਰਮੈਂਟ ਸ਼ੋਪ ਤੋਂ ਇਲਾਵਾ ਹੋਰਨਾਂ ਥਾਵਾਂ ਤੋਂ ਫਿਰ ਫਿਰੋਤੀ ਮੰਗੀ ਸੀ। ਉਪਰੰਤ ਪੁਲਿਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਵਲੋਂ ਦੋਸ਼ੀ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕਿਸਾਨਾਂ ਦੇ ਵਿਰੋਧ ਕਾਰਨ ਭਾਰਤ ਮਾਲਾ ਸੜਕ ਯੋਜਨਾ ਦੇ ਤਹਿਤ ਜ਼ਮੀਨ ’ਤੇ ਕਬਜ਼ਾ ਕਰਨ ਆਏ ਅਧਿਕਾਰੀ ਵਾਪਸ ਪਰਤੇ ਅਗਲੀ ਖ਼ਬਰ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਭੁਪਿੰਦਰ ਸਿੰਘ ਨਾਮਧਾਰੀ ਨੇ ਵਾਰਡ ਨੰਬਰ 30 ’ਚ ਲੋੜਵੰਦਾਂ ਦੀ ਕੀਤੀ ਮਦਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।