04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਰੈੱਡ ਕਰਾਸ ਵਿਭਾਗ ਵਲੋਂ ਸ਼ਹੀਦ ਲਛਮਣ ਸਿੰਘ ਧਾਰੋਵਾਲੀ ’ਵਰਸਿਟੀ ਕਾਲਜ ਵਿਖੇ ਸੈਮੀਨਾਰ

ਅਜੀਤ ਡੈਸਕ 08-07-2026
ਕਲਾਨੌਰ, 7 ਜੁਲਾਈ (ਪੁਰੇਵਾਲ)-ਸਥਾਨਕ ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਵਿਖੇ ਪ੍ਰਿੰਸੀਪਲ ਡਾ.ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਤੇ ਸਮੂਹ ਸਟਾਫ਼ ਦੇ ਯਤਨਾਂ ਸਦਕਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ ’ਚ ਰਾਜੀਵ ਚੌਧਰੀ ਸਕੱਤਰ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਨੇ ਮੁੱਖ ਮਹਿਮਾਨ ਲਈ ਸਵਾਗਤੀ ਸ਼ਬਦ ਕਹੇ। ਪਿ੍ਰੰ. ਡਾ. ਅੱਤਰੀ ਨੇ ਕਿਹਾ ਕਿ ਰੈੱਡ ਕਰਾਸ ਸੰਸਥਾ ਦੀ ਸ਼ੁਰੂਆਤ ਸਵਿਟਜ਼ਰਲੈਂਡ ਤੋਂ ਹੋਈ ਤੇ ਅੱਜ ਇਹ ਸੰਸਥਾ ਸਾਰੇ ਸੰਸਾਰ ’ਚ ਸੇਵਾਵਾਂ ਨਿਭਾ ਰਹੀ ਹੈ। ਉਪਰੰਤ ਰਾਜੀਵ ਚੌਧਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਰੈੱਡ ਕਰਾਸ ਸੰਸਥਾ ਅੰਤਰਰਾਸ਼ਟਰੀ ਮਾਨਵਤਾਵਾਦੀ ਸੰਸਥਾ ਹੈ ਜੋ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ, ਬਿਮਾਰਾਂ ਤੇ ਜੰਗਾਂ ’ਚ ਪੀੜ੍ਹਤ ਲੋਕਾਂ ਆਦਿ ਦੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੰਸਥਾ ਗੁਰਦਾਸਪੁਰ ਵਲੋਂ ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਦੇ 30 ਵਿਦਿਆਰਥੀਆਂ ਦੀ ਜਲਦੀ ਹੀ ਇਕ ਟੀਮ ਤਿਆਰ ਕੀਤੀ ਜਾਵੇਗੀ ਜੋ ਲੋੜਵੰਦ ਲੋਕਾਂ ਦੀ ਸਹਾਇਤਾ ਕਰੇਗੀ। ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਤੇ ਸਮੂਹ ਸਟਾਫ਼ ਦੁਆਰਾ ਰਾਜੀਵ ਚੌਧਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਪ੍ਰੋ. ਸੰਦੀਪ ਚੰਚਲ ਨੇ ਨਿਭਾਇਆ। ਇਸ ਮੌਕੇ ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਨਵਦੀਪ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ.ਆਰਤੀ ਮਹਾਜਨ, ਪ੍ਰੋ. ਅੰਮ੍ਰਿਤਪਾਲ ਕੌਰ, ਪ੍ਰੋ. ਰੀਤੀ ਸ਼ਰਮਾ, ਪ੍ਰੋ. ਰਿਧਿਮਾ ਮਹਾਜਨ ਤੋਂ ਇਲਾਵਾ ਕਾਲਜ ਦੇ ਕਲਰਕ ਸ. ਹਰਜੰਤ ਸਿੰਘ ਤੇ ਸ਼੍ਰੀ ਸੁਨੀਲ ਕੁਮਾਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਅਗਲੀ ਖ਼ਬਰ ਬਲਜਿੰਦਰ ਸਿੰਘ ਦਕੋਹਾ ਵਲੋਂ ਮੁੱਖ ਮੰਤਰੀ ਹਰਿਆਣਾ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।