04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਕੰਪਿਊਟਰ ਕੋਰਸ ਕਰ ਰਹੀ ਨਾਬਾਲਗਾ ਨਾਲ ਜਬਰ ਜਨਾਹ, ਨੌਜਵਾਨ ਨਾਮਜ਼ਦ

ਅਜੀਤ ਡੈਸਕ 08-07-2026
ਬਟਾਲਾ, 7 ਜੁਲਾਈ (ਰਾਕੇਸ਼ ਰੇਖੀ)-ਸ਼ਹਿਰ ਦੇ ਇਕ ਨਿੱਜੀ ਕੰਪਊਟਰ ਇੰਸਟੀਚਿਊਟ ਵਿਚ ਕੋਰਸ ਕਰ ਰਹੀ ਇਕ ਨਾਬਾਲਿਗਾ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਪੁਲਿਸ ਨੇ ਇਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਵਿਲ ਲਾਈਨ ਵਿਚ ਦਰਜ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਰਾਹਤ ਕਰ ਰਹੀ ਹੈ। ਕਿਲ੍ਹਾਂ ਲਾਲ ਸਿੰਘ ਹੇਠ ਆਉਂਦੇ ਇਕ ਇਲਾਕੇ ਦੀ ਰਹਿਣ ਵਾਲੀ ਇਕ 15 ਸਾਲ ਦੀ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਇਕ ਸਕੂਲ ਵਿਚ 11ਵੀਂ ਜਮਾਤ ਵਿਚ ਪੜ੍ਹਦੀ ਹੈ। ਪੜ੍ਹਾਈ ਦੇ ਨਾਲ ਉਹ ਸ਼ਹਿਰ ਦੇ ਇਕ ਨਿੱਜੀ ਕੰਪਊਟਰ ਇੰਸਟੀਚਿਊਟ ਵਿਚ ਕੋਰਸ ਕਰਦੀ ਹੈ। ਕੋਰਸ ਲਈ ਉਹ ਰੋਜ ਇੰਸਟੀਚਿਊਟ ਵਿਚ ਆਉਂਦੀ ਹੈ। ਪਿਛਲੇ ਦਿਨੀਂ ਕਰੀਬ 10 ਵਜੇ ਉਹ ਇੰਸਟੀਚਿਊਟ ਆਈ ਸੀ। ਇਸੇ ਦੌਰਾਨ ਉਸ ਦੇ ਪਿੰਡ ਦਾ ਜੁਗਰਾਜ ਸਿੰਘ ਉਸ ਕੋਲ ਆਇਆ ਤੇ ਡਰਾ ਧਮਕਾ ਕੇ ਆਪਣੇ ਮੋਟਰ ਸਾਇਕਲ ’ਤੇ ਬਿਠਾ ਕੇ ਉਸਨੂੰ ਕਿਧਰੇ ਲੈ ਗਿਆ। ਉਸ ਨੇ ਉਸਦੀ ਮਰਜ਼ੀ ਤੋਂ ਬਗੈਰ ਉਸ ਨਾਲ ਸਰੀਰਿਕ ਸੰਬੰਧ ਬਣਾਏ। ਪੁਲਿਸ ਨੇ ਜਬਰ ਜਨਾਹ ਦੇ ਦੋਸ਼ ਤਹਿਤ ਜੁਗਰਾਜ ਸਿੰਘ ਦੇ ਖਿਲਾਫ ਧਾਰਾ 64, 351 (2) ਬੀ.ਐਨ.ਐਸ. ਅਤੇ 4 ਪੈਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਪਾਵਰਕਾਮ ਮੁਲਾਜ਼ਮ ਵਰਕ-ਟੂ-ਰੂਲ ਤਹਿਤ 8 ਘੰਟੇ ਹੀ ਡਿਊਟੀ ਕਰਨਗੇ-ਗਿੱਲ ਅਗਲੀ ਖ਼ਬਰ ਭਾਈ ਸੁੰਦਰ ਜੀ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।