05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਆਧੁਨਿਕ ਤਕਨੀਕ ਅਪਣਾ ਕੇ ਕਿਸਾਨ ਖੇਤੀ ਨੂੰ ਬਣਾ ਸਕਦੇ ਹਨ ਵੱਧ ਲਾਹੇਵੰਦ

ਅਜੀਤ ਡੈਸਕ 08-07-2026
ਘਰੋਟਾ 7 ਜੁਲਾਈ (ਸੰਜੀਵ ਗੁਪਤਾ)-ਵੱਧ ਰਹੀ ਖੇਤੀ ਲਾਗਤ, ਬਦਲਦੇ ਮੌਸਮ ਅਤੇ ਮੰਡੀ ਵਿਚ ਕੀਮਤਾਂ ਦੇ ਉਤਾਰ-ਚੜ੍ਹਾਅ ਕਾਰਨ ਖੇਤੀ ਨੂੰ ਲਾਹੇਵੰਦ ਬਣਾਉਣਾ ਕਿਸਾਨਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਜੇਕਰ ਕਿਸਾਨ ਰਵਾਇਤੀ ਖੇਤੀ ਦੇ ਨਾਲ-ਨਾਲ ਆਧੁਨਿਕ ਤਕਨੀਕਾਂ ਅਤੇ ਵਿਗਿਆਨਕ ਤਰੀਕਿਆਂ ਨੂੰ ਅਪਣਾਉਣ ਤਾਂ ਘੱਟ ਲਾਗਤ ਵਿਚ ਵੱਧ ਝਾੜ ਲੈ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਇਹ ਗੱਲ ਕਿਸਾਨ ਆਗੂ ਕੰਸ ਰਾਜ ਸੈਣੀ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਮਿੱਟੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜਾਂਚ ਰਿਪੋਰਟ ਦੇ ਆਧਾਰ ‘ਤੇ ਹੀ ਖਾਦਾਂ ਦੀ ਵਰਤੋਂ ਕਰਨ ਨਾਲ ਬੇਲੋੜਾ ਖਰਚ ਘੱਟਦਾ ਹੈ ਤੇ ਫਸਲ ਦੀ ਗੁਣਵੱਤਾ ਵਿਚ ਸੁਧਾਰ ਹੁੰਦਾ ਹੈ। ਇਸ ਦੇ ਨਾਲ ਹੀ ਪ੍ਰਮਾਣਿਤ ਅਤੇ ਉੱਚ ਗੁਣਵੱਤਾ ਵਾਲੇ ਬੀਜਾਂ ਦੀ ਵਰਤੋਂ ਵਧੀਆ ਪੈਦਾਵਾਰ ਲਈ ਬਹੁਤ ਜ਼ਰੂਰੀ ਹੈ। ਕਿਸਾਨਾਂ ਨੂੰ ਇਕੋ ਫਸਲ ‘ਤੇ ਨਿਰਭਰ ਰਹਿਣ ਦੀ ਬਜਾਏ ਫਸਲੀ ਵਿਭਿੰਨਤਾ ਅਪਣਾਉਣੀ ਚਾਹੀਦੀ ਹੈ। ਝੋਨੇ ਤੇ ਕਣਕ ਦੇ ਨਾਲ-ਨਾਲ ਦਾਲਾਂ, ਤੇਲ ਬੀਜ ਫਸਲਾਂ, ਸਬਜ਼ੀਆਂ, ਬਾਗਬਾਨੀ ਤੇ ਪਸ਼ੂ ਪਾਲਣ ਨੂੰ ਅਪਣਾ ਕੇ ਵਾਧੂ ਆਮਦਨ ਹਾਸਲ ਕੀਤੀ ਜਾ ਸਕਦੀ ਹੈ। ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪਾਣੀ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ। ਡਰਿੱਪ ਤੇ ਸਪ੍ਰਿੰਕਲਰ ਵਰਗੀਆਂ ਆਧੁਨਿਕ ਸਿੰਚਾਈ ਪ੍ਰਣਾਲੀਆਂ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਫਸਲ ਨੂੰ ਲੋੜੀਂਦੀ ਨਮੀ ਮਿਲਦੀ ਹੈ।
ਪਿਛਲੀ ਖ਼ਬਰ ਐਡਵੋਕੇਟ ਜੋਤਿਪਾਲ ਭੀਮ ਮਾਮਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ‘ਨੋ ਵਰਕ’ ਦਾ ਸੱਦਾ ਲਿਆ ਵਾਪਸ ਅਗਲੀ ਖ਼ਬਰ ‘ਸ਼ਹਿਰ ਜ਼ਿੰਦਾ ਕਰੋ’ ਮੁਹਿੰਮ ਤਹਿਤ ਗੁਰਜੀਤ ਮਾਰਕੀਟ ਨੂੰ ਮਿਲਿਆ ਪਹਿਲਾ ਜਨਤਕ ਪਖਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।