05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਵਲੋਂ ਪਰਮਾਨੈਂਟ ਲੋਕ ਅਦਾਲਤ ਸੰਬੰਧੀ ਜਾਗਰੂਕਤਾ ਸਮਾਗਮ

ਅਜੀਤ ਡੈਸਕ 08-07-2026
ਪਠਾਨਕੋਟ, 7 ਜੁਲਾਈ (ਵਿਨੋਦ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਦੇ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਰਟ ਕੰਪਲੈਕਸ ਵਿਖੇ ਸਕੱਤਰ ਕਮ ਸੀ.ਜੇ.ਐਮ. ਪ੍ਰਭਜੋਤ ਕੌਰ ਦੀ ਅਗਵਾਈ ਵਿਚ ਪਰਮਾਨੈਂਟ ਲੋਕ ਅਦਾਲਤ ’ਤੇ ਇਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ’ਚ ਐਡਵੋਕੇਟ ਮਮਤਾ ਸਮਖਾੜੀਆ ਤੇ ਐਡਵੋਕੇਟ ਰੱਖੀਆ ਪੰਡਿਤ ਰਿਸੋਰਸ ਪਰਸਨ ਸਨ, ਇਸ ਵਿਚ ਵਿਸ਼ੇਸ਼ ਤੌਰ ’ਤੇ ਪਰਮਾਨੈਂਟ ਲੋਕ ਅਦਾਲਤ ਦੇ ਚੇਅਰਮੈਨ ਆਰ.ਕੇ. ਸ਼ਰਮਾ ਤੇ ਉਨ੍ਹਾਂ ਦੇ ਮੈਂਬਰ ਸ਼ਾਮਿਲ ਹੋਏ। ਇਸ ਮੌਕੇ ਬੁਲਾਰਿਆਂ ਵਲੋਂ ਪਰਮਾਨੈਂਟ ਲੋਕ ਅਦਾਲਤ ਦੀ ਮਹੱਤਤਾ ਬਾਰੇ ਐਡਵੋਕੇਟ ਤੇ ਪੀ.ਐਲ.ਵੀ. ਨੂੰ ਜਾਣੂ ਕਰਵਾਇਆ ਗਿਆ। ਬੁਲਾਰਿਆਂ ਨੇ ਦੱਸਿਆ ਕਿ ਪਰਮਾਨੈਂਟ ਲੋਕ ਅਦਾਲਤ ’ਚ ਅਸੀਂ ਆਪਣਾ ਕੇਸ ਬਿਨ੍ਹਾਂ ਕਿਸੇ ਕੋਰਟ ਫੀਸ ਦੇ ਲਗਵਾ ਸਕਦੇ ਹਾਂ ਤੇ ਇਸ ਵਿਚ ਸਿਵਲ ਕੋਰਟ ਦੇ ਮੁਕਾਬਲੇ ਬਹੁਤ ਹੀ ਘੱਟ ਸਮੇਂ ਵਿਚ ਕੇਸ ਦਾ ਨਿਪਟਾਰਾ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਲੋਕਾਂ ਦੇ ਪੈਸੇ ਤੇ ਸਮੇਂ ਦੀ ਬਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ, ਪਾਣੀ, ਰਾਸ਼ਨ ਕਾਰਡ, ਆਧਾਰ ਕਾਰਡ ਤੇ ਹੋਰ ਪਬਲਿਕ ਸਰਵਿਸ ਸਬੰਧੀ ਕੇਸ ਅਸੀਂ ਪਰਮਾਨੈਂਟ ਲੋਕ ਅਦਾਲਤ ਵਿਚ ਲਗਾ ਕੇ ਜਲਦੀ ਤੋਂ ਜਲਦੀ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਵਿਚ ਚੱਲਦੇ ਲੋਕ ਪਰਮਾਨੈਂਟ ਲੋਕ ਅਦਾਲਤ ਵਿਚ ਬਹੁਤ ਘੱਟ ਆ ਰਹੇ ਹਨ। ਜਿਸ ਕਾਰਨ ਕਈ ਜ਼ਰੂਰਤਮੰਦ ਲੋਕ ਇਸ ਦਾ ਲਾਭ ਨਹੀਂ ਲੈ ਰਹੇ, ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡ-ਪਿੰਡ ਜਾ ਕੇ ਐਡਵੋਕੇਟ ਤੇ ਪੀ.ਐਲ.ਵੀ. ਵਲੋਂ ਪਰਮਾਨੈਂਟ ਲੋਕ ਅਦਾਲਤ ਦੀ ਜਾਗਰੂਕਤਾ ਸਬੰਧੀ ਸੈਮੀਨਾਰ ਲਗਾਏ ਜਾ ਰਹੇ ਹਨ, ਤਾਂ ਜੋ ਲੋਕ ਪਰਮਾਨੈਂਟ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਡਾ. ਸਵਰਨ ਸਿੰਘ ਸਲਾਰੀਆ ਨੇ ਡੈਮ ਔਸਤੀ ਪਰਿਵਾਰਾਂ ਦੀਆਂ ਮੰਗਾਂ ਨੂੰ ਲੈ ਕੇ ਚੀਫ ਇੰਜੀਨੀਅਰ ਰਣਜੀਤ ਸਾਗਰ ਡੈਮ ਨਾਲ ਕੀਤੀ... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਹਲਕਾ ਇੰਚਾਰਜ ਰੋਹਿਤ ਸਿਆਲ ਮਾਤਾ ਆਸ਼ਾ ਪੂਰਨੀ ਮੰਦਰ ਵਿਚ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।