05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਇਸਕਾਨ ਮੰਦਰ ਦੇ ਸਮਰ ਕੈਂਪ ਵਿਚ ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ

ਅਜੀਤ ਡੈਸਕ 08-07-2026
ਪਠਾਨਕੋਟ, 7 ਜੁਲਾਈ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਦੀ ਨਵੀਂ ਟੀਮ ਨੇ ਪ੍ਰਧਾਨ ਵਿਜੇ ਕੁਮਾਰ ਵਰਮਾ ਦੀ ਅਗਵਾਈ ਹੇਠ ਪਠਾਨਕੋਟ ਸਥਿਤ ਇਸਕਾਨ ਮੰਦਿਰ ਵਿਚ ਲੱਗੇ ਤਿੰਨ ਰੋਜ਼ਾ ਸਮਰ ਕੈਂਪ ਵਿਚ ਸ਼ਮੂਲੀਅਤ ਕਰਦਿਆਂ ਕੈਂਪ ’ਚ ਭਾਗ ਲੈ ਰਹੇ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ। ਕਲੱਬ ਮੈਂਬਰਾਂ ਨੇ ਧਾਰਮਿਕ ਸਮਾਗਮ ਅਤੇ ਭਜਨ-ਕੀਰਤਨ ਵਿਚ ਵੀ ਸ਼ਰਧਾ ਨਾਲ ਹਾਜ਼ਰੀ ਭਰੀ। ਇਸ ਮੌਕੇ ਪ੍ਰਧਾਨ ਵਿਜੇ ਕੁਮਾਰ ਵਰਮਾ ਨੇ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਮਨੁੱਖਤਾ ਦੀ ਸੇਵਾ ਤੇ ਸਮਾਜਿਕ-ਧਾਰਮਿਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦਾ ਰਹੇਗਾ। ਇਸ ਦੌਰਾਨ ਇਸਕਾਨ ਮੰਦਿਰ ਕਮੇਟੀ ਵਲੋਂ ਨਵ-ਨਿਯੁਕਤ ਪ੍ਰਧਾਨ ਵਿਜੇ ਕੁਮਾਰ ਵਰਮਾ ਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਰਨਲ ਸਕੱਤਰ ਸ਼ਰਨਜੀਤ ਸਿੰਘ, ਕੈਸ਼ੀਅਰ ਹਰਜੀਤ ਸਿੰਘ, ਪੀ.ਆਰ.ਓ. ਪੰਕਜ ਮਹਿਤਾ, ਵਿਜੇ ਪਾਸੀ, ਸੰਜੀਵ ਗੁਪਤਾ, ਨਰਿੰਦਰ ਗੁਪਤਾ, ਸੰਦੀਪ ਸਰੀਨ, ਬ੍ਰਿਜ ਮੋਹਨ ਵਰਮਾ, ਲਾਇਨ ਲੇਡੀ ਸੰਗੀਤਾ ਵਰਮਾ, ਕਲੱਬ ਐਡਮਿਨ ਸੋਨਾਲੀ ਗੁਪਤਾ, ਪੂਜਾ ਸਰੀਨ, ਮਨਮੀਤ ਕੌਰ, ਪ੍ਰਵੀਨ ਕੌਰ ਅਤੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਮਮਿਆਲ ਵਿਖੇ ਬਾਬਾ ਲੱਖ ਦਾਤਾ ਜੀ ਦਾ 10ਵਾਂ ਸਾਲਾਨਾ ਛਿੰਝ ਮੇਲਾ ਸਮਾਪਤ ਨਾਮੀ ਪਹਿਲਵਾਨਾਂ ਨੇ ਦਿਖਾਇਆ ਦਮਖਮ ਅਗਲੀ ਖ਼ਬਰ ਸੁਰੱਖਿਆ ਮਜ਼ਬੂਤ ਕਰਨ ਲਈ ਪੁੱਡਾ ਅਰਬਨ ਅਸਟੇਟ ਕਾਲੋਨੀ ਦੇ ਇੱਕ ਗੇਟ ਤੋਂ ਹੀ ਹੋਵੇਗੀ ਆਵਾਜਾਈ, ਜਨਰਲ ਇਜਲਾਸ ’ਚ ਅਹਿਮ ਮਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।