05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੈਨਸ਼ਨਰਾਂ ਵਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਅਜੀਤ ਡੈਸਕ 08-07-2026
ਪਠਾਨਕੋਟ 7 ਜੁਲਾਈ (ਵਿਨੋਦ)-ਯੂ.ਬੀ.ਡੀ.ਸੀ. ਮਲਿਕਪੁਰ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਰਕਲ ਕਮੇਟੀ ਦੀ ਮੀਟਿੰਗ ਪਾਵਰ ਕਾਲੋਨੀ ਮਲਿਕਪੁਰ ਵਿਖੇ ਬਲਵੰਤ ਸਿੰਘ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਹੈ। ਮੀਟਿੰਗ ਸਰਕਾਰ ਵਲੋਂ ਪੈਨਸ਼ਨਰ ਅਤੇ ਮੁਲਾਜ਼ਮਾਂ ਦਾ ਰੋਕਿਆ ਮਹਿੰਗਾਈ ਭੱਤੇ ਦੀ ਅਦਾਇਗੀ ਨਾ ਕਰਨ ਦੇ ਵਿਰੋਧ ’ਚ ਕੀਤੀ ਗਈ ਅਤੇ ਸਰਕਾਰ ਵਲੋਂ ਜੇਕਰ 17/7 ਤੋਂ ਪਹਿਲਾਂ-ਪਹਿਲਾਂ ਨਾ ਜਾਰੀ ਕੀਤਾ ਗਿਆ ਤਾਂ ਪੰਜਾਬ ਦਾ ਸਮੁੱਚਾ ਮੁਲਾਜ਼ਮ ਤੇ ਪੈਨਸ਼ਨਰ 17/7 ਨੂੰ ਮੁਹਾਲੀ ਵਿਖੇ ਜਥੇਬੰਦੀ ਵਲੋਂ ਰੱਖ਼ੀ ਰੋਸ ਮੁਜ਼ਾਹਰੇ ਵਿਚ ਹੁਮ-ਹੁਮਾ ਠਾਠਾਂ ਮਾਰਦੇ ਇਕੱਠ ਵਿਚ ਸ਼ਾਮਿਲ ਹੋਵਾਂਗੇ ਤੇ ਸਰਕਾਰ ਦਾ ਅੜਿਅਲ ਰਵੱਈਏ ਤੋੜਾਂਗੇ। ਮੀਟਿੰਗ ਵਿਚ ਜੋਗਿੰਦਰ ਸਿੰਘ ਸੇਵਾ ਮੁਕਤ ਏ.ਈ., ਦੀਪ ਚੰਦ, ਅਸ਼ੋਕ ਤੁਲੀ, ਕੁਲਵੰਤ ਸਿੰਘ, ਟਹਿਲ ਸਿੰਘ, ਰਤਨ ਚੰਦ, ਰਣਜੀਤ ਸਿੰਘ, ਕਮਲ ਕੁਮਾਰ, ਰਕੇਸ਼ ਕੁਮਾਰ, ਬਲਕਾਰ ਸਿੰਘ, ਤਰਸੇਮ ਲਾਲ, ਬਲਬੀਰ ਸਿੰਘ, ਮਨੋਹਰ ਲਾਲ, ਤਾਰਾ ਚੰਦ, ਸਵਰਨ ਦਾਸ, ਬਨਾਰਸੀ ਦਾਸ, ਸਤਿੰਦਰ ਕੁਮਾਰ, ਛੱਜੂ ਰਾਮ, ਸੁਖਦੇਵ ਰਾਜ, ਨੇਕ ਚੰਦ ਆਦਿ ਵਲੋਂ ਸ਼ਮੂਲੀਅਤ ਕੀਤੀ ਗਈ।
ਪਿਛਲੀ ਖ਼ਬਰ ਨਹੀਂ ਰੁਕ ਰਹੀ ਚੰਡੀਗੜ੍ਹ ਸ਼ਰਾਬ ਦੀ ਪੰਜਾਬ ’ਚ ਤਸਕਰੀ ਅਗਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਵਲੋਂ ਖਾਦ, ਬੀਜ, ਦਵਾਈਆਂ ਤੇ ਇਨਪੁੱਟ ਡੀਲਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।