01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਅੱਬਲਖੈਰ ਤੋਂ ਬਰਿਆਰ ਜਾਣ ਵਾਲੀ ਸੰਪਰਕ ਸੜਕ ’ਚ ਡੂੰਘੇ ਟੋਇਆਂ ਨਾਲ ਹੋ ਰਹੇ ਹਾਦਸੇ

ਅਜੀਤ ਡੈਸਕ 09-07-2026
ਗੁਰਦਾਸਪੁਰ, 8 ਜੁਲਾਈ (ਅਸ਼ੋਕ ਸ਼ਰਮਾ)-ਪਿੰਡ ਅੱਬਲਖੈਰ ਤੋਂ ਪਿੰਡ ਬਰਿਆਰ ਨੂੰ ਜਾਣ ਵਾਲੀ ਸੰਪਰਕ ਸੜਕ ਪਿਛਲੇ 5 ਸਾਲਾਂ ਤੋਂ ਟੁੱਟੀ ਪਈ ਹੈ। ਹੁਣ ਡੂੰਘੇ ਟੋਏ ਪੈਣ ਨਾਲ ਇਲਾਕੇ ਦੇ ਪਿੰਡਾਂ ਦਾ ਜਨਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਸਬੰਧੀ ਪ੍ਰਭਪ੍ਰੀਤ ਸਿੰਘ ਬਰਿਆਰ, ਮੈਂਬਰ ਹਰਜੀਤ ਸਿੰਘ, ਮਨਦੀਪ ਸਿੰਘ, ਕੁਲਵੰਤ ਕੌਰ, ਰੀਟਾ ਦੇਵੀ, ਸੰਜੀਵ ਕੁਮਾਰ ਤੇ ਅਨੀਤਾ ਦੇਵੀ ਨੇ ਦੱਸਿਆ ਕਿ ਸੜਕ ’ਤੇ ਅਨੇਕਾਂ ਪਿੰਡਾਂ ਦੀ ਆਵਾਜਾਈ ਰੋਜ਼ਾਨਾ ਚੱਲਦੀ ਹੈ ਤੇ ਜਦੋਂ ਮੀਂਹ ਪੈ ਜਾਂਦਾ ਹੈ ਤਾਂ ਸੜਕ ’ਚ ਫੁੱਟ-ਫੁੱਟ ਪਾਣੀ ਭਰ ਜਾਂਦਾ ਹੈ ਤੇ ਗਲਤੀ ਨਾਲ ਵਾਹਨ ਟੋਇਆਂ ’ਚ ਪੈਣ ਨਾਲ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਡਨ ਬਣਿਆ ਰਹਿੰਦਾ ਤੇ ਖਾਸ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਿਲਾਂ ਵਿਚ ਲੰਘਣਾ ਪੈਂਦਾ ਹੈ ਤੇ ਕਈ ਵਾਰ ਛੋਟੇ ਬੱਚਿਆਂ ਨੇ ਸਾਈਕਲਾਂ ਤੋਂ ਡਿੱਗ ਕੇ ਬਾਹਾਂ ਵੀ ਤੁੜਵਾ ਲਈਆਂ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੜਕ ਬਣਾਉਣ ਲਈ ਟੈਂਡਰ ਵੀ ਪਾਸ ਕਰ ਦਿੱਤਾ ਹੈ ਅਤੇ ਮਹਿਕਮਾ ਸਭ ਕੁਝ ਜਾਣਦਾ ਹੋਇਆ ਮੂਕ ਮਦਰਸ਼ਕ ਬਣੀ ਬੈਠਾ ਹੈ। ਉਨ੍ਹਾਂ ਦੱਸਿਆ ਕਿ ਸੜਕ ਦੀ ਉਸਾਰੀ ਵਾਸਤੇ ਸਿਆਸੀ ਆਗੂਆਂ ਤੇ ਮਹਿਕਮੇ ਨੂੰ ਵੀ ਮਿਲੇ ਹਨ, ਉਹ ਵੀ ਟਾਲ ਮਟੋਲ ਦੀ ਨੀਤੀ ਅਪਣਾ ਕੇ ਖੱਜਲ ਖੁਆਰ ਕਰ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਪਿੰਡ ਅੱਬਲਖੈਰ ਤੋਂ ਬਰਿਆਰ ਨੂੰ ਜਾਣ ਵਾਲੀ ਸੰਪਰਕ ਸੜਕ ਦੀ ਮੁਰੰਮਤ ਪਹਿਲ ਦੇ ਅਧਾਰ ’ਤੇ ਕਰਵਾਉਣ ਲਈ ਸਬੰਧਿਤ ਵਿਭਾਗ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਜਾਣ।
ਪਿਛਲੀ ਖ਼ਬਰ ਸਮੂਹ ਦਿਵਿਆਂਗਜਨਾਂ ਨੇ ਕਮਿਸ਼ਨਰ ਨਿਯੁਕਤ ਕਰਨ ਲਈ ਮੁੱਖ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।