11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਮੀਟਿੰਗ

ਅਜੀਤ ਡੈਸਕ 13-07-2026

ਹਰਚੋਵਾਲ, 12 ਜੁਲਾਈ (ਰਣਜੋਧ ਸਿੰਘ ਭਾਮ/ਢਿੱਲੋਂ)- ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਅਹਿਮ ਮੀਟਿੰਗ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਪ੍ਰਿੰਸ ਦਕੋਹਾ ਦੀ ਅਗਵਾਈ ਹੇਠ ਪਿੰਡ ਕੀੜੀ ਅਫਗਾਨਾ ਵਿਖੇ ਹੋਈ। ਮੀਟਿੰਗ ਦੌਰਾਨ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਹਾਜ਼ਰ ਆਗੂਆਂ ਨੇ ਪੰਜਾਬ ਦੇ ਹੱਕਾਂ ਤੇ ਲੋਕਾਂ ਦੇ ਮੁੱਦਿਆਂ ਨੂੰ ਪੂਰੀ ਦ੍ਰਿੜਤਾ ਨਾਲ ਉਠਾਉਣ ਦਾ ਸੰਕਲਪ ਦੁਹਰਾਇਆ ਤੇ ਪਾਰਟੀ ਵਰਕਰਾਂ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਸੁਖਜੀਤ ਸਿੰਘ, ਜਸਬੀਰਪਾਲ ਸਿੰਘ, ਕੁਲਵੰਤ ਸਿੰਘ, ਅਮਰ ਸਿੰਘ, ਮੰਜੀਤ ਕੌਰ, ਕੁਲਦੀਪ ਕੌਰ, ਸੁਖਦੀਪ ਸਿੰਘ, ਮੰਜਿੰਦਰ ਸਿੰਘ, ਨਰਿੰਦਰ ਸਿੰਘ, ਜਸਬੀਰ ਸਿੰਘ ਰਾਜਪੁਰਾ, ਮਾਨਾ ਨਿਹੰਗ ਸਿੰਘ, ਲਖਵੀਰ ਸਿੰਘ ਫੌਜੀ, ਬਲਵਿੰਦਰ ਸਿੰਘ ਬਸਰਾ, ਕੁਲਵਿੰਦਰ ਸਿੰਘ, ਸਿੰਮਾ ਸੋਢੀ, ਦਲਜੀਤ ਕੌਰ, ਮਨਦੀਪ ਸਿੰਘ ਮਾਨਾ, ਸਤਨਾਮ ਸਿੰਘ (ਮੈਂਬਰ), ਬਲਜੀਤ ਸਿੰਘ (ਮੈਂਬਰ) ਆਦਿ ਮੌਜੂਦ ਹਾਜ਼ਰ ਸਨ।

ਪਿਛਲੀ ਖ਼ਬਰ ਸਮਾਜ ਸ਼ਾਸਤਰ ਦੇ ਖੇਤਰ ’ਚ ਰਾਸ਼ਟਰੀ ਪ੍ਰਾਪਤੀ ਹਾਸਿਲ ਕਰਨ ’ਤੇ ਡਾ. ਰਜਨੀ ਬਾਲਾ ਦਾ ਸਨਮਾਨ ਅਗਲੀ ਖ਼ਬਰ ਲਿਬਰੇਸ਼ਨ ਆਗੂਆਂ ਵਲੋਂ ‘ਸਤਲੁਜ’ ਫਿਲਮ ’ਤੇ ਰੋਕ ਲਗਾਉਣ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।