11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸਮਾਜ ਸ਼ਾਸਤਰ ਦੇ ਖੇਤਰ ’ਚ ਰਾਸ਼ਟਰੀ ਪ੍ਰਾਪਤੀ ਹਾਸਿਲ ਕਰਨ ’ਤੇ ਡਾ. ਰਜਨੀ ਬਾਲਾ ਦਾ ਸਨਮਾਨ

ਅਜੀਤ ਡੈਸਕ 13-07-2026

ਬਟਾਲਾ, 12 ਜੁਲਾਈ (ਸਤਿੰਦਰ ਸਿੰਘ)-ਸਮਾਜ ਸ਼ਾਸਤਰ ਦੇ ਖੇਤਰ ’ਚ ਰਾਸ਼ਟਰੀ ਪੱਧਰ ’ਤੇ ਮਹੱਤਵਪੂਰਨ ਪ੍ਰਾਪਤੀ ਹਾਸਲ ਕਰਨ ’ਤੇ ਡਾ. ਰਜਨੀ ਬਾਲਾ ਮੁਖੀ ਸਮਾਜ ਸ਼ਾਸਤਰ ਵਿਭਾਗ, ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ, ਬਟਾਲਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਮਾਜ ਸ਼ਾਸਤਰ ਵਿਭਾਗ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਚਾਂਸਲਰ ਵਲੋਂ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਰਜਨੀ ਬਾਲਾ ਨੂੰ ਇੰਡੀਅਨ ਸੋਸ਼ਿਓਲੌਜੀਕਲ ਸੁਸਾਇਟੀ ਨਵੀਂ ਦਿੱਲੀ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਵਜੋਂ ਚੁਣਿਆ ਗਿਆ ਹੈ। ਡਾ. ਰਜਨੀ ਬਾਲਾ ਪੰਜਾਬ ਖੇਤਰ ਤੋਂ ਇਸ ਰਾਸ਼ਟਰੀ ਸੰਸਥਾ ਦੀ ਕੇਂਦਰੀ ਮੈਨੇਜਿੰਗ ਕਮੇਟੀ ’ਚ ਇਕਲੌਤੀ ਮੈਂਬਰ ਹਨ। ਉਹ ਲੰਬੇ ਸਮੇਂ ਤੋਂ ਸਮਾਜ ਸ਼ਾਸਤਰ, ਜੈਂਡਰ ਸਟੱਡੀਜ਼ ਤੇ ਮਹਿਲਾਵਾਂ ਨਾਲ ਸਬੰਧਤ ਸਮਾਜਿਕ ਮੁੱਦਿਆਂ ਦੇ ਅਧਿਐਨ ਤੇ ਖੋਜ ਨਾਲ ਜੁੜੇ ਹੋਏ ਹਨ। ਉਹ ਇਸ ਤੋਂ ਪਹਿਲਾਂ ਇੰਡੀਅਨ ਸੋਸ਼ਿਓਲੌਜੀਕਲ ਸੁਸਾਇਟੀ ਦੀ ਖੋਜ ਕਮੇਟੀ ਆਨ ਜੈਂਡਰ ਸਟੱਡੀਜ਼ ਦੀ ਕਨਵੀਨਰ ਵਜੋਂ ਵੀ 4 ਸਾਲ ਤੱਕ ਸੇਵਾਵਾਂ ਨਿਭਾਅ ਚੁੱਕੇ ਹਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਜੈਂਡਰ ਸਮਾਨਤਾ, ਮਹਿਲਾ ਸਸ਼ਕਤੀਕਰਨ ਤੇ ਮਹਿਲਾਵਾਂ ਨਾਲ ਸਬੰਧਤ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਰਾਸ਼ਟਰੀ ਪੱਧਰ ਦੀਆਂ ਅਕਾਦਮਿਕ ਗਤੀਵਿਧੀਆਂ, ਸੈਮੀਨਾਰਾਂ, ਕਾਨਫਰੰਸਾਂ ਤੇ ਵਿਦਵਤ ਚਰਚਾਵਾਂ ਨੂੰ ਉਤਸ਼ਾਹਿਤ ਕਰਨ ’ਚ ਸਰਗਰਮ ਭੂਮਿਕਾ ਨਿਭਾਈ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੀ ਡਾ. ਨਿਰਮਲਾ ਦੇਵੀ ਨੇ ਡਾ. ਰਜਨੀ ਬਾਲਾ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਇਹ ਸਾਡੀ ਯੂਨੀਵਰਸਿਟੀ ਅਤੇ ਸਮੁੱਚੇ ਪੰਜਾਬ ਖੇਤਰ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਇਕ ਅਧਿਆਪਕਾ ਨੇ ਦੇਸ਼ ਦੇ ਸਮਾਜ ਸ਼ਾਸਤਰੀਆਂ ਦੀ ਏਨੀ ਪ੍ਰਤਿਸ਼ਠਿਤ ਰਾਸ਼ਟਰੀ ਸੰਸਥਾ ਵਿਚ ਇਹ ਮਹੱਤਵਪੂਰਨ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ. ਰਜਨੀ ਬਾਲਾ ਦੀ ਇਹ ਪ੍ਰਾਪਤੀ ਪੰਜਾਬ ਦੇ ਸਮਾਜ ਸ਼ਾਸਤਰ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਨੌਜਵਾਨ ਵਿਦਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ।

ਪਿਛਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ ਬਟਾਲਾ ਵਿਚ ਸਹੋਦਿਆ ਅੰਤਰ ਸਕੂਲ ਕਲਾ ਤੇ ਸਾਹਿਤਕ ਉਤਸਵ ਕਰਵਾਇਆ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।