ਕਾਦੀਆਂ, 14 ਜੁਲਾਈ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਪੰਜਾਬ ਰਾਜ ਅੰਦਰ ਚੱਲ ਰਹੀ ਐਸ.ਆਈ.ਆਰ ਮੁਹਿੰਮ ਦੀ ਜਾਣਕਾਰੀ ਦੇਣ ਤੇ ਇਸ ਸੰਬੰਧੀ ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਾਲਜ ਦੇ ਚੋਣ ਸਾਖ਼ਰਤਾ ਕਲੱਬ ਵਲੋਂ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਨੋਡਲ ਅਫ਼ਸਰ ਡਾ. ਗੁਰਦੀਪ ਸਿੰਘ ਵਲੋਂ ਐਸ.ਆਈ.ਆਰ. ਦਾ ਮੰਤਵ ਕਿਸੇ ਵੀ ਯੋਗ ਵੋਟਰ ਦਾ ਨਾਂਅ ਮੌਜੂਦਾ ਵੋਟਰ ਸੂਚੀ ਅਨੁਸਾਰ ਸਹੀ ਰਜਿਸਟਰਡ ਹੈ, ਇਸ ਤੋਂ ਇਲਾਵਾ ਬੀ.ਐੱਲ.ਓ. ਵਲੋਂ ਉਸ ਬੂਥ ਅਧੀਨ ਆਉਂਦੇ ਸਾਰੇ ਵੋਟਰਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੀ ਸਰੀਰਕ ਤੌਰ ’ਤੇ ਵੀ ਪਛਾਣ ਕੀਤੀ ਜਾਂਦੀ ਹੈ, ਇਸ ਤੋਂ ਇਲਾਵਾ ਜਿਹੜੇ ਵੋਟਰਾਂ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਨਾਂਅ ਵੋਟਰ ਸੂਚੀ ਵਿਚੋਂ ਕੱਟਣੇ ਅਤੇ ਜਿਹੜੇ ਯੋਗ ਵੋਟਰਾਂ ਦੀ ਵੋਟ ਵੋਟਰ ਸੂਚੀ ਵਿਚ ਦਰਜ ਨਹੀਂ ਹੋਈ, ਉਨ੍ਹਾਂ ਵੋਟਰਾਂ ਦੇ ਲੋੜੀਂਦੇ ਵੇਰਵੇ ਇਕੱਠੇ ਕਰ ਕੇ ਫਾਰਮ ਭਰਾਉਣ ਦਾ ਵੀ ਕੰਮ ਕੀਤਾ ਜਾ ਰਿਹਾ। ਇਸ ਲਈ ਸਾਰੇ ਜ਼ਿੰਮੇਵਾਰ ਭਾਰਤੀ ਨਾਗਰਿਕ ਜਿਨ੍ਹਾਂ ਦਾ ਨਾਂਅ ਵੋਟਰ ਸੂਚੀ ਵਿਚ ਪਹਿਲਾਂ ਦਰਜ ਹੈ, ਉਹ ਆਪਣੀ ਐੱਸ.ਆਈ.ਆਰ. ਜ਼ਰੂਰ ਕਰਵਾਉਣ। ਇਸ ਮੌਕੇ ਪ੍ਰੋ. ਸਤਵਿੰਦਰ ਸਿੰਘ, ਪ੍ਰੋ. ਕੌਸ਼ਲ ਕੁਮਾਰ, ਪ੍ਰੋ. ਰਾਕੇਸ਼ ਕੁਮਾਰ, ਡਾ. ਸਿਮਰਤਪਾਲ ਸਿੰਘ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਮਨਪ੍ਰੀਤ ਕੌਰ, ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੇ ਸਟਾਫ਼ ਮੈਂਬਰਾਂ ਵਿਚ ਲੈਕਚਰਾਰ ਦਲਜੀਤ ਕੌਰ, ਅਮਨਦੀਪ ਕੌਰ, ਨਵਤੇਸ਼ਪਾਲ ਸਿੰਘ, ਬਲਬੀਰ ਕੌਰ, ਮਿਤਾਲੀ, ਜਸਕਿਰਨ ਕੌਰ, ਲਵਪ੍ਰੀਤ ਕੌਰ, ਅਮਨਦੀਪ ਸਿੰਘ, ਬਲਰਾਜ ਸਿੰਘ, ਹਰਮਨਜੀਤ ਸਿੰਘ, ਜਸਵਿੰਦਰ ਸਿੰਘ, ਅਰਜਨ ਸਿੰਘ, ਮਦਨ ਲਾਲ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।