14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਛੁੱਟੀ ’ਤੇ ਆਏ ਵਿਅਕਤੀ ਦੀ ਲਾਸ਼ ਭੇਦਭਰੀ ਹਾਲਤ ਵਿਚ ਪਿੰਡ ਦੇ ਹੀ ਘਰ ’ਚੋਂ ਮਿਲੀ - ਮਾਮਲਾ ਦਰਜ

ਅਜੀਤ ਡੈਸਕ 18-07-2026
ਬਟਾਲਾ, 17 ਜੁਲਾਈ (ਰਾਕੇਸ਼ ਰੇਖੀ)-ਪਿੰਡ ਵੱਡਾ ਰੰਗੜ ਨੰਗਲ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਲਾਸ਼ ਪਿੰਡ ਦੇ ਇਕ ਘਰ ਵਿਚੋਂ ਪਾਈ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਵੱਡਾ ਰੰਗੜ ਨੰਗਲ ਦੇ ਰਹਿਣ ਵਾਲੇ ਤਰਸੇਮ ਸਿੰਘ ਨੇ ਥਾਣਾ ਰੰਗੜ ਨਗੰਲ ਦੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦਾ ਬੇਟਾ ਜਸਵੰਤ ਸਿੰਘ (45) ਸ਼ਾਦੀਸ਼ੁਦਾ ਹੈ ਅਤੇ ਉਸ ਦੇ 3 ਬੱਚੇ ਹਨ। ਜਸਵੰਤ ਸਿੰਘ ਬਾਹਰਲੇ ਰਾਜਾਂ ਦੀਆਂ ਨਿੱਜੀ ਕੰਪਨੀਆਂ ’ਚ ਕੰਮ ਕਰਦਾ ਸੀ। ਕਰੀਬ ਡੇਢ ਮਹੀਨਾ ਪਹਿਲਾਂ ਜਸਵੰਤ ਸਿੰਘ ਛੁੱਟੀ ਲੈ ਕੇ ਘਰ ਆਇਆ ਸੀ ਕਿ 16 ਜੁਲਾਈ ਦੀ ਸਵੇਰ ਕਰੀਬ 7:30 ਵਜੇ ਜਸਵੰਤ ਸਿੰਘ ਉਸ ਨੂੰ ਇਹ ਕਹਿ ਕੇ ਘਰੋਂ ਗਿਆ ਕਿ ਉਹ ਆਪਣੇ ਕਿਸੇ ਦੋਸਤ ਘਰ ਪਿੰਡ ਭਲੋਜਲਾ (ਨੇੜੇ ਰਈਆ ਮੋੜ) ਵਿਚ ਭੋਗ ’ਤੇ ਮੋਟਰਸਾਈਕਲ ਰਾਹੀਂ ਜਾ ਰਿਹਾ ਹਾਂ। ਉਸੇ ਦਿਨ ਸ਼ਾਮ ਨੂੰ ਕਰੀਬ 5:30 ਵਜੇ ਉਹ ਘਰ ਵਿਚ ਮੌਜੂਦ ਸੀ ਕਿ ਪਿੰਡ ਦੇ ਰਹਿਣ ਵਾਲੇ ਬੰਟੀ ਪੁੱਤਰ ਜੱਗਾ ਸਿੰਘ ਉਸ ਦੇ ਘਰ ਆਇਆ ਅਤੇ ਉਸ ਨੇ ਦੱਸਿਆ ਕਿ ਜਸਵੰਤ ਸਿੰਘ ਉਸ ਦੇ ਘਰ ਵਿਚ ਆ ਕੇ ਮੰਜੇ ’ਤੇ ਪਿਆ ਹੈ ਅਤੇ ਉਹ ਹੋਸ਼ ਨਹੀਂ ਕਰ ਰਿਹਾ। ਤਰਸੇਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪਤਾ ਲੱਗਣ ’ਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੰਟੀ ਦੇ ਘਰ ਪਹੁੰਚ ਗਿਆ, ਉਥੇ ਜਸਵੰਤ ਸਿੰਘ ਮੰਜੇ ’ਤੇ ਬੇਹੋਸ਼ ਪਿਆ ਹੋਇਆ ਸੀ। ਇਲਾਜ ਲਈ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਜਸਵੰਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਪਰ ਉਸ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਪਾਇਆ ਗਿਆ। ਉਸ ਦੀ ਮੌਤ ਸ਼ੱਕੀ ਹਲਾਤਾਂ ’ਚ ਹੋਈ ਹੈ। ਫਿਲਹਾਲ ਪੁਲਿਸ ਨੇ 194 ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ’ਚ ਕੀਤੀ ਬੈਠਕ ’ਚ ਇਕੱਤਰ ਹੋਏ ਵਰਕਰਾਂ ਦਾ ਧੰਨਵਾਦ : ਡਾ. ਕੇ.ਜੇ. ਸਿੰਘ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਪੱਤਰ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਦਾ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।