15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਬਮਰਸੀਬਲ ਮੋਟਰਾਂ ਦੀਆਂ ਕੀਮਤੀ ਤਾਰਾਂ ਚੋਰੀ ਹੋਣ ਨਾਲ ਕਿਸਾਨ ਡਾਢੇ ਪ੍ਰੇਸ਼ਾਨ

ਅਜੀਤ ਡੈਸਕ 18-07-2026
ਗੁਰਦਾਸਪੁਰ, 17 ਜੁਲਾਈ (ਅਸ਼ੋਕ ਸ਼ਰਮਾ)-ਸਬ ਡਵੀਜਨ ਪੁਰਾਣਾ ਸ਼ਾਲਾ, ਪੰਡੋਰੀ ਮਹੰਤਾਂ ਤੇ ਤਿੱਬੜ ਅਧੀਨ ਪੈਂਦੀਆਂ ਕਿਸਾਨਾਂ ਦੀਆਂ ਮੋਟਰਾਂ ਦੇ ਸਬਮਰਸੀਬਲ ਪੰਪਾਂ ਦੀਆਂ 6 ਐਮ ਥ੍ਰੀ ਫੇਸ ਤਾਰਾਂ ਚੋਰੀ ਹੋਣ ਨਾਲ ਕਿਸਾਨ ਡਾਢੇ ਪ੍ਰੇਸ਼ਾਨ ਹਨ । ਇਸ ਸਬੰਧੀ ਪੀੜਤ ਕਿਸਾਨ ਰਣਜੀਤ ਸਿੰਘ ਉਰਫ ਰਾਜਾ, ਕਾਬਲ ਸਿੰਘ, ਦਰਸ਼ਨ ਸਿੰਘ, ਮਹਿੰਦਰ ਸਿੰਘ, ਦੇਸਰਾਜ, ਬਲਬੀਰ ਸਿੰਘ, ਜਰਨੈਲ ਸਿੰਘ ਅਤੇ ਸੂਬੇ: ਦਿਲਬਾਗ ਸਿੰਘ ਸਾਰੇ ਵਾਸੀ ਨੌਸ਼ਹਿਰਾ ਨੇ ਦੱਸਿਆ ਕਿ ਇਹ ਤਾਰਾਂ ਉਦੋਂ ਚੋਰੀ ਹੁੰਦੀਆਂ ਹਨ ਜਦੋਂ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੁੰਦੀ ਹੈ। ਜਿਸ ਕਰਕੇ ਚੋਰ ਤਾਰਾਂ ਨੂੰ ਵੱਢ ਕੇ ਲੈ ਜਾਂਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀਆਂ ਤਿੰਨ ਤੋਂ ਚਾਰ ਵਾਰ ਤਾਰਾਂ ਚੋਰੀਆਂ ਹੋ ਚੁੱਕੀਆਂ ਹਨ। ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਦੀ ਕੀਮਤ 80 ਰੁਪਏ ਫੁੱਟ ਹੈ ਤੇ ਇਕ ਮੀਟਰ ਦੀ ਕੀਮਤ ਤਿੰਨ ਹਜਾਰ ਦੇ ਕਰੀਬ ਬਣਦੀ ਹੈ ਤੇ ਚੋਰ 10 ਮੀਟਰ ਤੱਕ ਤਾਰ ਚੋਰੀ ਕਰਕੇ ਲੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤਾਰਾਂ ਚੋਰੀ ਦੀ ਮੁਨਿਆਦੀ ਵੀ ਪਿੰਡ ਅੰਦਰ ਕਰਵਾਈ ਹੈ ਤੇ ਚੋਰ ਲੋਕਲ ਏਰੀਏ ਨਾਲ ਸਬੰਧਿਤ ਹਨ ਜੋ ਨਸ਼ੇੜੀ ਕਿਸਮ ਦੇ ਹਨ। ਉਨ੍ਹਾਂ ਦੱਸਿਆ ਕਿ ਪੁਲ ਤਿੱਬੜੀ ਨੇੜੇ ਤਾਰਾਂ ਚੋਰੀ ਕਰਨ ਵਾਲੇ ਚੋਰਾਂ ਨੂੰ ਫੜਿਆ ਵੀ ਗਿਆ ਸੀ ਤੇ ਜਿਥੇ ਤਾਰਾਂ ਵੇਚਦੇ ਹਨ, ਉਥੇ ਵੀ ਪਹੁੰਚ ਕੀਤੀ ਸੀ ਤੇ ਕਿਸਾਨਾਂ ਨੇ ਉਨ੍ਹਾਂ ਨੂੰ ਕੁਟਾਪਾ ਵੀ ਚਾੜਿਆ ਸੀ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਣਿਆਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ।
ਪਿਛਲੀ ਖ਼ਬਰ ਰਮਨ ਬਹਿਲ ਵਲੋਂ ਹਲਕਾ ਗੁਰਦਾਸਪੁਰ ’ਚ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ 13 ਚੇਅਰਮੈਨ ਨਿਯੁਕਤ ਅਗਲੀ ਖ਼ਬਰ ਬੀ.ਐਲ.ਓਜ਼ ਵਲੋਂ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਵੈਰੀਫਿਕੇਸ਼ਨ ਮੁਹਿੰਮ 3 ਅਗਸਤ ਤੱਕ ਚੱਲੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।