10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੀ ਮੀਟਿੰਗ

ਅਜੀਤ ਡੈਸਕ 23-07-2026
ਊਧਨਵਾਲ, 22 ਜੁਲਾਈ (ਪਰਗਟ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੀ ਮੀਟਿੰਗ ਗੁਰਦੁਆਰਾ ਸਮਾਧਾਂ ਅੱਡਾ ਧੰਦੋਈ ਵਿਖੇ ਸਰਕਲ ਪ੍ਰਧਾਨ ਡਾ. ਕਸ਼ਮੀਰ ਸਿੰਘ ਕਾਹਲੋਂ ਅਤੇ ਜਰਨਲ ਸਕੱਤਰ ਡਾ. ਇੰਦਰਜੀਤ ਸਿੰਘ ਚੌੜੇ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ, ਜਨਰਲ ਸਕੱਤਰ ਡਾ. ਇੰਦਰਜੀਤ ਸਿੰਘ ਚੌੜੇ ਅਤੇ ਸਾਥੀਆਂ ਨਾਲ ਬੈਠ ਕੇ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਵਿਧਾਇਕ ਅਮਰਪਾਲ ਸਿੰਘ ਨੇ ਭਰੋਸਾ ਦਿਵਾਇਆ ਕਿ ਤੁਹਾਡੀਆਂ ਹੱਕੀ ਮੰਗਾਂ ਨੂੰ ਮੁਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਤੱਕ ਜ਼ਰੂਰ ਪਹੁੰਚਾਇਆ ਜਾਵੇਗਾ। ਜਲਦ ਹੀ ਪੂਰੇ ਪੰਜਾਬ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਬੰਦ ਪਈ ਰਜਿਸਟ੍ਰੇਸ਼ਨ ਨੂੰ ਖੋਲਿਆ ਜਾਵੇਗਾ, ਜਿਸ ਨਾਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਿਚ ਸੇਵਾਵਾਂ ਨਿਭਾ ਰਹਿਆਂ ਨੂੰ ਕੋਈ ਮੁਸ਼ਕਲ ਨਾ ਆ ਸਕੇ, ਇਸ ’ਤੇ ਜਲਦ ਵਿਚਾਰ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਨਾਲ ਮੀਟਿੰਗ ਕਰਨ ਤੇ ਪ੍ਰਧਾਨ ਡਾ. ਕਸ਼ਮੀਰ ਸਿੰਘ ਨੇ ਵਿਧਾਇਕ ਅਮਰਪਾਲ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਕਾਹਲੋਂ, ਡਾ. ਇੰਦਰਜੀਤ ਸਿੰਘ ਚੌੜੇ, ਡਾ. ਬਲਵਿੰਦਰ ਸਿੰਘ, ਡਾ. ਦਵਿੰਦਰ ਸਿੰਘ, ਡਾ. ਜਰਮਨਜੀਤ ਸਿੰਘ, ਡਾ. ਰਣਜੀਤ ਸਿੰਘ, ਡਾ. ਵਰਿੰਦਰ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਸਰਜੀਤ ਸਿੰਘ, ਡਾ. ਨਿਰਵੈਰ ਸਿੰਘ, ਡਾ. ਗੁਰਦੇਵ ਸਿੰਘ, ਡਾ. ਸਰਬਜੀਤ ਸਿੰਘ, ਡਾ. ਮਲੂਕ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਮਲੂਕ ਸਿੰਘ, ਡਾ. ਸੁਲੱਖਣ ਸਿੰਘ, ਡਾ. ਅਮਰੀਕ ਸਿੰਘ, ਡਾ. ਗੁਰਬਚਨ ਸਿੰਘ, ਡਾ. ਬਲਰਾਜ ਸਿੰਘ, ਡਾ. ਬਚਿੱਤਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੱਖ- ਵੱਖ ਮਾਮਲਿਆਂ ’ਚ ਹੈਰੋਇਨ, ਡਰੱਗ ਮਨੀ ਤੇ ਨਜਾਇਜ਼ ਸ਼ਰਾਬ ਸਮੇਤ 11 ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਪਠਾਨਕੋਟ-ਗੁਰਦਾਸਪੁਰ ਰਛਪਾਲਵਾਂ ਟੋਲ ਪਲਾਜ਼ਾ ਤਿੰਨ ਘੰਟੇ ਲਈ ਕਿਸਾਨਾਂ ਵਲੋਂ ਮੁਫ਼ਤ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।