09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਭਾਗੋਵਾਲ ਛਿੰਝ ਮੇਲੇ ਦੀ ਸਫਲਤਾ ’ਤੇ ਸੰਗਤਾਂ ਦਾ ਧੰਨਵਾਦ-ਸਰਪੰਚ ਪਲਵਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ

ਅਜੀਤ ਡੈਸਕ 26-07-2026
ਕਿਲ੍ਹਾ ਲਾਲ ਸਿੰਘ, 25 ਜੁਲਾਈ (ਬਲਬੀਰ ਸਿੰਘ)- ਪਿੰਡ ਭਾਗੋਵਾਲ ਦੇ ਬਾਬਾ ਮਤੈਹਰ ਸ਼ਾਹ ਅੱਲਾ ਵਲੀ ਜੀ ਯਾਦ ਵਿਚ ਕਰਵਾਏ ਛਿੰਝ ਮੇਲੇ ਦੀ ਸਫਲਤਾਪੂਰਵਕ ਮਨਾਏ ਜਾਣ ’ਤੇ ਸਰਪੰਚ ਪਲਵਿੰਦਰ ਸਿੰਘ ਕਾਹਲੋਂ ਤੇ ਸਰਪੰਚ ਗੁਰਪ੍ਰੀਤ ਸਿੰਘ ਕਾਹਲੋਂ ਵਲੋਂ ਸਮੂਹ ਸੰਗਤਾਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਜਾਹਿਰ ਕੀਤਾ। ਆਗੂਆਂ ਨੇ ਮੇਲੇ ਵਿਚ ਵੱਡੇ ਪੱਧਰ ’ਤੇ ਉਗਰਾਹੀ ਦੇਣ ਵਾਲਿਆਂ ਅਤੇ ਸ਼ਹੀਦੀ ਗੁਰਦੁਆਰਾ ਦੇ ਸਮੂਹ ਸੇਵਾਦਾਰਾਂ ਜਿਨ੍ਹਾਂ ਵਿਚ ਮਾਸਟਰ ਸਰਬਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ (ਨਾਮਧਾਰੀ), ਜਸਬੀਰ ਸਿੰਘ, ਛਿੰਦਪਾਲ ਸਿੰਘ, ਬਾਬਾ ਪ੍ਰਭਜੀਤ ਸਿੰਘ, ਜਸਵੰਤ ਸਿੰਘ ਫੌਜੀ, ਲਖਵਿੰਦਰ ਸਿੰਘ, ਰਾਜੂ ਬਾਬਾ ਤੇ ਸਾਂਝੇ ਸੇਵਾਦਾਰਾਂ ਜਿਨ੍ਹਾਂ ਤਿੰਨ ਦਿਨ ਲਗਾਤਾਰ ਗੁਰਦੁਆਰਾ ਸਾਬਿ ਵਿਖੇ ਗੁਰੂ ਲੰਗਰ ਵਰਤਾਏ ਗਏ। ਸਰਪੰਚ ਪਲਵਿੰਦਰ ਸਿੰਘ ਤੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਸੰਗਤਾਂ ਸਹਿਯੋਗ ਦਿੰਦੀਆਂ ਰਹਿਣ ਤਾਂ ਅੱਗੇ ਤੋਂ ਹੋਰ ਵੀ ਵਧੀਆ ਛਿੰਠ ਮੇਲਾ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਗਲੀ ਖ਼ਬਰ ਸਵ. ਪਹਿਲਵਾਨ ਮਹਿੰਦਰ ਸਿੰਘ ਦੇ ਪਰਿਵਾਰ ਵਲੋਂ ਹਰ ਸਾਲ ਖੁੱਲ੍ਹਾ ਅਖਾੜਾ ਲਗਾਉਣ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।