11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਨੌਜਵਾਨ ਦੀ ਦੁਬਈ ’ਚ ਸੜਕ ਹਾਦਸੇ ’ਚ ਮੌਤ

ਅਜੀਤ ਡੈਸਕ 27-07-2026
ਫਤਿਹਗੜ੍ਹ ਚੂੜੀਆਂ, 26 ਜੁਲਾਈ(ਅਵਤਾਰ ਸਿੰਘ ਰੰਧਾਵਾ)- ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਘਣੀਏ ਕੇ ਬਾਂਗਰ ਵਿਖੇ ਉਸ ਵਕਤ ਸੋਗ ਦੀ ਲਹਿਰ ਛਾ ਗਈ ਜਿਸ ਵਕਤ ਪਿਛਲੇ ਕਰੀਬ ਸਵਾ ਸਾਲ ਤੋਂ ਰੋਟੀ ਰੋਜ਼ੀ ਕਮਾਉਣ ਲਈ ਦੁਬਈ ਗਏ ਇਕਲੌਤੇ ਨੌਜਵਾਨ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਪਹੁੰਚੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ, ਨਵਨੀਤ ਕੌਰ ਸਮੇਤ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਾਜਬੀਰ ਸਿੰਘ ਜੋ ਕਰੀਬ ਸਵਾ ਕੁ ਸਾਲ ਪਹਿਲਾਂ ਦੁਬਈ ਦੇ ਰੈਸਲਖੇਮ ਵਿਖੇ ਰੋਟੀ ਰੋਜੀ ਕਮਾਉਣ ਤੇ ਘਰ ਵਿਚਲੀ ਗਰੀਬੀ ਦੂਰ ਕਰਨ ਦੀਆਂ ਸੱਧਰਾਂ ਮਨ ਵਿੱਚ ਲੈ ਕੇ ਪਹੁੰਚਿਆ ਸੀ, ਜੋ ਟਰਾਲਾ ਡਰਾਈਵਰੀ ਕਰਦਾ ਸੀ। ਬੀਤੇ ਦਿਨ ਅਚਾਨਕ ਸੜਕ ਹਾਦਸਾ ਹੋਣ ਕਰਕੇ ਰਾਜਬੀਰ ਸਿੰਘ ਦੀ ਮੌਤ ਹੋ ਗਈ। ਜਿਸ ਦਾ ਸੁਨੇਹਾ ਮਿਲਦੇ ਹੀ ਪਰਿਵਾਰ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਇਸ ਮੌਕੇ ਉਨਾਂ ਨੇ ਭਾਰਤ ਅਤੇ ਦੁਬਈ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਬੇਹਦ ਗਰੀਬੀ ਦੇ ਦੌਰ ਵਿੱਚੋਂ ਗੁਜਰ ਰਹੇ ਹਨ । ਉਨ੍ਹਾਂ ਗੁਹਾਰ ਲਗਾਈ ਕੇ ਉਨਾ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆ ਕੇ ਉਨਾਂ ਦੇ ਗ੍ਰਹਿ ਵਿਖੇ ਪੁੱਜਦਾ ਕੀਤਾ ਜਾਵੇ, ਤਾਂ ਕਿ ਉਹ ਆਪਣੇ ਪੁੱਤਰ ਦੀਆਂ ਆਖਰੀ ਰਸਮਾਂ ਕਰ ਸਕਣ। ਇਸ ਮੌਕੇ ਪਰਿਵਾਰ ਨੂੰ ਦਿਲਾਸਾ ਦੇਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਗੁਰਪੁਨੀਤ ਸਿੰਘ ਰੰਧਾਵਾ, ਹਰਚਰਨ ਸਿੰਘ, ਬਖਸ਼ੀਸ਼ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ ਵਸਣ ਸਿੰਘ, ਰਾਣਾ ਸੰਧੂ ਫਤਿਹਗੜ੍ਹ ਚੂੜੀਆਂ, ਇੰਦਰਜੀਤ ਸਿੰਘ ਲਵਲੀ, ਨਿਸ਼ਾਨ ਸਿੰਘ, ਭਗਤ ਸਿੰਘ, ਮੁਖਤਾਰ ਸਿੰਘ, ਥਾਣੇਦਾਰ ਜਸਬੀਰ ਸਿੰਘ, ਹਰਜੰਤ ਸਿੰਘ ਦਲੇਰ ਸਿੰਘ ਆਕਾਸ਼ਦੀਪ ਸਿੰਘ ਜਸਕਰਨ ਸਿੰਘ ਆਦਿ ਹਾਜਰ ਸਨ।
ਪਿਛਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਦਾ ਸਾਲਾਨਾ ਇਜਲਾਸ ਸਮਾਪਤ * ਡਾ: ਜਗਜੀਵਨ ਲਾਲ ਪ੍ਰਧਾਨ ਅਤੇ ਅਮਰਜੀਤ ਸ਼ਾਸਤਰੀ... ਅਗਲੀ ਖ਼ਬਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਥੇਦਾਰ ਮਹਿੰਦਰ ਸਿੰਘ ਲਹਿਰਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।