11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਠੱਗ ਏਜੰਟ ਖਿਲਾਫ਼ ਪੁਲਿਸ ਕਾਰਵਾਈ ਨਾ ਕਰਨ ਦੇ ਵਿਰੋਧ ’ਚ 29 ਨੂੰ ਐਸ.ਐਸ.ਪੀ. ਦਫ਼ਤਰ ਗੁਰਦਾਸਪੁਰ ਅੱਗੇ ਧਰਨੇ ਦਾ ਐਲਾਨ * ਕੁਝ ਮਹੀਨੇ ਪਹਿਲਾਂ ਹੋਇਆ ਸੀ ਲਿਖਤੀ ਰਾਜ਼ੀਨਾਮਾ, ਪਰ ਏਜੰਟ ਵਲੋਂ ਪੈਸੇ ਦੇਣ ਤੋਂ ਕੀਤਾ ਇਨਕਾਰ * ਪੁਲਿਸ ਨੂੰ ਵਾਰ-ਵਾਰ ਮਿਲਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ

ਅਜੀਤ ਡੈਸਕ 27-07-2026
ਗੁਰਦਾਸਪੁਰ, 26 ਜੁਲਾਈ (ਚੱਕਰਾਜਾ)-ਅੱਜ ਸਥਾਨਕ ਕਾਮਰੇਡ ਅਮਰੀਕ ਸਿੰਘ ਯਾਦਗਾਰੀ ਹਾਲ ਵਿਖੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਦੇ 12 ਪਿੰਡਾਂ ਦੀਆਂ ਇਕਾਈਆਂ ਦੇ ਆਗੂਆਂ ਦੀ ਮੀਟਿੰਗ ਹੋਈ। ਜਿਸ ਵਿਚ ਠੱਗ ਏਜੰਟ ਵਲੋਂ ਆਸਟ੍ਰੇਲੀਆ ਭੇਜਣ ਦੇ ਨਾਮ ‘ਤੇ 14 ਲੱਖ ਰੁਪਏ ਦੀ ਠੱਗੀ ਮਾਰਨ ਖਿਲਾਫ ਪੁਲਿਸ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈ ਕੇ 29 ਜੁਲਾਈ ਨੂੰ ਧਰਨੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਖੜਕੜਾ ਦੇ ਏਜੰਟ ਵਲੋਂ ਘੁਰਾਲਾ ਵਾਸੀ ਸੋਮ ਲਾਲ ਦੇ ਬੇਟੇ ਨੂੰ ਆਸਟ੍ਰੇਲੀਆ ਭੇਜਣ ਦੇ ਨਾਮ ਉੱਪਰ 14 ਲੱਖ ਰੁਪਏ ਲਏ ਗਏ ਅਤੇ ਬਦਲੇ ਵਿਚ ਜਾਅਲੀ ਵੀਜ਼ਾ ਦੇ ਦਿੱਤਾ ਗਿਆ। ਪੀੜਤ ਸੋਮ ਲਾਲ ਵਲੋਂ ਬਾਰ-ਬਾਰ ਪੁੱਛਣ ਉੱਪਰ ਕਿ ਉਸ ਦੇ ਬੇਟੇ ਨੂੰ ਆਸਟ੍ਰੇਲੀਆ ਕਦੋਂ ਭੇਜਿਆ ਜਾਵੇਗਾ ਤਾਂ ਏਜੰਟ ਵਲੋਂ ਲਾਅਰੇ ਲਗਾਏ ਗਏ, ਜਿਸ ਤੋਂ ਬਾਅਦ ਪੀੜਤ ਵਲੋਂ ਆਪਣੇ ਵੀਜ਼ੇ ਦੀ ਜਾਂਚ ਕਰਵਾਈ ਗਈ, ਜੋ ਕਿ ਜਾਂਚ ਵਿਚ ਜਾਅਲੀ ਨਿਕਲਿਆ। ਇਸ ਤੋਂ ਬਾਅਦ ਪੀੜਤ ਸੋਮ ਲਾਲ ਵਲੋਂ ਪੁਲਿਸ ਨੂੰ ਇਸ ਸਬੰਧੀ ਦਰਖਾਸਤ ਦਿੱਤੀ ਗਈ। ਜਿਸ ਤੋਂ ਬਾਅਦ ਏਜੰਟ ਵਲੋਂ ਲਿਖਤੀ ਰੂਪ ਵਿਚ 1 ਮਹੀਨੇ ਅੰਦਰ ਸਾਰਾ ਪੈਸਾ ਵਾਪਸ ਕਰਨ ਦੀ ਸ਼ਰਤ ਰਾਜ਼ੀਨਾਮਾ ਹੋਇਆ। ਪਰ 7 ਮਹੀਨੇ ਬੀਤ ਜਾਣ ਉਪਰੰਤ ਵੀ ਪੈਸਾ ਨਾ ਮਿਲਣ ‘ਤੇ ਪੁਲਿਸ ਵਿਭਾਗ ਨੂੰ ਦੁਬਾਰਾ ਇਸ ਮਾਮਲੇ ਸਬੰਧੀ ਜੂਨ 2026 ਵਿਚ ਦਰਖਾਸਤ ਦਿੱਤੀ ਗਈ। ਪਰ ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਪੀੜ੍ਹਤ ਪਰਿਵਾਰ ਨੂੰ ਵਾਰ-ਵਾਰ ਦਫਤਰ ਬੁਲਾਇਆ ਜਾਂਦਾ ਰਿਹਾ ਹੈ ਅਤੇ ਪੁਲਿਸ ਦੇ ਇਕ ਅਧਿਕਾਰੀ ਵਲੋਂ ਇਹ ਕਿਹਾ ਗਿਆ ਕਿ ਮਾਮਲਾ ਆਮ ਆਦਮੀ ਪਾਰਟੀ ਦਾ ਨੇਤਾ ਸਵਰਨ ਸਲਾਰੀਆ ਹੀ ਹੱਲ ਕਰ ਸਕਦਾ ਹੈ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਪੀੜ੍ਹਤ ਪਰਿਵਾਰ ਵਿਚ ਰੋਸ ਹੈ ਅਤੇ ਨਿਰਾਸ਼ਾ ਹੈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਦੇ ਸੂਬਾਈ ਆਗੂ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ ਅਤੇ ਜ਼ਿਲ੍ਹਾ ਦਫਤਰ ਸਕੱਤਰ ਜੋਗਿੰਦਰਪਾਲ ਘੁਰਾਲਾ ਨੇ ਕਿਹਾ ਕਿ ਠੱਗ ਏਜੰਟ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੀੜ੍ਹਤ ਧਿਰ ਨੂੰ ਪ੍ਰੇਸ਼ਾਨ ਕਰਨਾ ਅਤਿ-ਮੰਦਭਾਗਾ ਹੈ। ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ 29 ਜੁਲਾਈ ਨੂੰ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਅਤੇ ਹੋਰ ਜਥੇਬੰਦੀਆਂ ਵਲੋਂ ਵੱਡੀ ਪੱਧਰ ’ਤੇ ਐਸ.ਐਸ.ਪੀ. ਦਫਤਰ ਗੁਰਦਾਸਪੁਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਨਿਰੋਲ ਰੂਪ ਵਿਚ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਬੋਧਰਾਜ ਮਾਨ ਕੌਰ ਸਿੰਘ, ਪਵਿੱਤਰ ਸਿੰਘ ਬਹਿਰਾਮਪੁਰ, ਪਰਮਜੀਤ ਬਾਹਮਣੀ, ਸਤੀਸ਼ ਕੁਮਾਰ ਚੂਹੜਚੱਕ, ਜੋਤੀ ਲਾਲ ਪਾਹੜਾ, ਮੰਗਲ ਮਸੀਹ ਬਰਿਆਰ, ਵਿਨੇ ਕੁਮਾਰ ਗਾਦੜੀਆਂ, ਨਿਸ਼ਾਨ ਸਿੰਘ ਭਾਈਕਾ ਪਿੰਡ, ਵੱਸਣ ਸਿੰਘ ਬੂਲੇਵਾਲ, ਜਰਨੈਲ ਸਿੰਘ ਪਨਿਆੜ ਅਤੇ ਨਿਰਮਲ ਸਿੰਘ ਘੁੰਮਣ ਖੁਰਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਐਮ.ਆਰ.ਐਸ. ਭੱਲਾ ਸਕੂਲ ਨੇ ਜੂਡੋ ਤੇ ਕਰਾਟੇ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕੀਤਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਨਵਦੀਪ ਸਿੰਘ ਪੰਨੂੰ ਨੂੰ ਯੂਥ ਵਿੰਗ ਦਾ ਸੂਬਾ ਸਕੱਤਰ ਨਿਯੁਕਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।