02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵਿਭਾਗ ਦੀ ਲਾਪਰਵਾਹੀ ਕਾਰਨ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ’ਚ ਡੁੱਬਣ ਕਾਰਨ ਹੋ ਰਹੀ ਬਰਬਾਦ *ਨਹਿਰ ਦੀ ਸਫਾਈ ਨਾ ਹੋਣ ਕਾਰਨ ਓਵਰਫਲੋ ਪਾਣੀ ਪਿੰਡਾਂ ਅੰਦਰ ਵੜਨ ਲੱਗਾ-ਸੜਕ ਨੂੰ ਲੱਗ ਰਿਹਾ ਖੋਰਾ

ਅਜੀਤ ਡੈਸਕ 28-07-2026
ਗੁਰਦਾਸਪੁਰ, 27 ਜੁਲਾਈ (ਚੱਕਰਾਜਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਗਾਹਲੜੀ ਖੇਤਰ ਵਿਚੋਂ ਲੰਘਦੇ ਨੌਮਣੀ ਨਾਲ ’ਤੇ ਹੈੱਡ ਵਰਕਸ ਗਾਹਲੜੀ ਤੋਂ ਪਾਣੀ ਦੇ ਮਾਰੇ ਬੰਨ੍ਹ ਨੂੰ ਲੈ ਕੇ ਇਲਾਕੇ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ’ਚ ਡੁੱਬਣ ਕਾਰਨ ਖਰਾਬ ਹੋ ਰਹੀ ਹੈ। ਪਰ ਸਬੰਧਿਤ ਵਿਭਾਗ ਸਭ ਕੁਝ ਜਾਣਦੇ ਹੋਏ ਵੀ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਇਸ ਸਬੰਧੀ ਪਿੰਡ ਸੁਲਤਾਨੀ, ਬਾਊਪੁਰ, ਨੌਰੰਗਪੁਰ, ਸਾਂਦੜ, ਜੋਗਰ, ਬਾਹਮਣੀ ਤੇ ਕਈ ਹੋਰ ਪਿੰਡਾਂ ਦੇ ਕਿਸਾਨ ਮੁਖਤਿਆਰ ਸਿੰਘ, ਹਰਵਿੰਦਰ ਸਿੰਘ, ਸੁੱਚਾ ਸਿੰਘ, ਸਰਵਨ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ ਤੇ ਓਮਕਾਰ ਸਿੰਘ ਨੇ ਦੱਸਿਆ ਕਿ ਇਸ ਨਾਲੇ ’ਤੇ ਪਿੰਡ ਗਾਹਲੜੀ ਨੇੜੇ ਬਣੇ ਹੈੱਡ ਵਰਕਸ ਤੋਂ ਨਿਕਲਦੀ ਨਹਿਰ ’ਚ ਪਾਣੀ ਪਾਉਣ ਲਈ ਨੌਮਣੀ ਨਾਲੇ ’ਤੇ ਬਣੇ ਗੇਟਾਂ ਨੂੰ ਇਸ ਸਮੇਂ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ ਤੇ 300 ਕਿਊਸਿਕ ਪਾਣੀ ਦੀ ਸਮਰੱਥਾ ਵਾਲੀ ਨਹਿਰ ਵਿਚ 475 ਕਿਊਸਿਕ ਦੇ ਕਰੀਬ ਪਾਣੀ ਪਾਇਆ ਜਾ ਰਿਹਾ ਹੈ ਤੇ ਨਹਿਰ ਦੀ ਸਫਾਈ ਨਾ ਹੋਣ ਕਾਰਨ ਪਾਣੀ ਅੱਗੇ ਜਾਣ ਦੀ ਬਜਾਏ ਨੌਮਣੀ ਨਾਲੇ ’ਤੇ ਬਣੇ ਗੇਟਾਂ ਤੋਂ ਪਿੱਛੇ ਦਰਜਨਾਂ ਪਿੰਡਾਂ ਦੀਆਂ ਜਮੀਨਾਂ ਵਿਚ ਇਕੱਠਾ ਹੋ ਰਿਹਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਫਸਲਾਂ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਕੇ ਬਰਬਾਦ ਹੋ ਰਹੀਆਂ ਹਨ। ਇਥੋਂ ਤੱਕ ਕਿ ਸਮਰੱਥਾ ਤੋਂ ਵੱਧ ਪਾਣੀ ਨਹਿਰ ’ਚ ਪਾਉਣ ਨਾਲ ਨਹਿਰ ਦਾ ਪਾਣੀ ਕਈ ਥਾਵਾਂ ਤੋਂ ਓਵਰਫਲੋ ਹੋ ਕਿ ਨੇੜੇ ਪੈਂਦੀ ਸੜਕ ਦੇ ਉਪਰੋਂ ਪਿੰਡਾਂ ਅੰਦਰ ਦਾਖਲ ਹੋ ਰਿਹਾ ਹੈ, ਇਸ ਨਾਲ ਸੜਕ ਉਪਰੋਂ ਪਾਣੀ ਚੱਲਣ ਕਾਰਨ ਜਿਥੇ ਸੜਕ ਨੂੰ ਖੋਰਾ ਲੱਗ ਰਿਹਾ ਹੈ, ਉਥੇ ਕਈ ਥਾਈਂ ਪਾੜ ਪੈਣ ਦਾ ਖਤਰਾ ਬਣਿਆ ਹੈ। ਪਰ ਨਹਿਰੀ ਵਿਭਾਗ ਸਭ ਕੁਝ ਜਾਣਦਾ ਹੋਇਆ ਵੀ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ ਤੇ ਕਿਸਾਨਾਂ ਦੀਆਂ ਝੋਨੇ, ਗੰਨੇ ਅਤੇ ਪਸ਼ੂਆਂ ਦੇ ਚਾਰੇ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਗੁੱਸੇ ਵਿਚ ਆਏ ਕਿਸਾਨਾਂ ਤੇ ਕੁਝ ਕਿਸਾਨ ਜਥੇਬੰਦੀਆਂ ਦਾ ਆਗੂਆਂ ਨੇ ਕਿਹਾ ਕਿ ਵਿਭਾਗ ਵਲੋਂ ਉਨ੍ਹਾਂ ਦੀਆਂ ਫਸਲਾਂ ਬਰਬਾਦ ਕਰਕੇ ਉਨ੍ਹਾਂ ਨੂੰ ਪਿਛਲੇ ਸਾਲ ਆਏ ਹੜ੍ਹਾਂ ਦੀ ਯਾਦ ਦਿਵਾਈ ਜਾ ਰਹੀ ਹੈ, ਇਸ ਲਈ ਜੇਕਰ ਤੁਰੰਤ ਹੈਡ ਵਰਕਸ ਤੋਂ ਗੇਟ ਨਾ ਖੋਲੇ ਗਏ ਤਾਂ ਕਿਸਾਨ ਵਿਭਾਗ ਖਿਲਾਫ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ।
ਪਿਛਲੀ ਖ਼ਬਰ ਡਾ. ਵਿਜੇ ਸਤਬੀਰ ਸਿੰਘ ਚੇਅਰਮੈਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਅਰਬਨ ਅਸਟੇਟ ਬਟਾਲਾ ਵਿਖੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ’ਦ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀਆਂ ਦਾ ਕਰਾਟੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।