ਬਟਾਲਾ, 27 ਜੁਲਾਈ (ਸਤਿੰਦਰ ਸਿੰਘ)-ਗੁਰੁਦਆਰਾ ਅਰਬਨ ਅਸਟੇਟ ਬਟਾਲਾ ਵਿਖੇ ਮਹਾਂਰਾਸ਼ਟਰ ਤੋਂ ਵਿਸ਼ੇਸ ਤੌਰ ’ਤੇ ਪਹੁੰਚੇ ਡਾ. ਵਿਜੇ ਸਤਬੀਰ ਸਿੰਘ ਆਈ.ਏ.ਐਸ. ਚੇਅਰਮੈਨ ਬੋਰਡ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦਾ ਗੁਰਦੁਆਰਾ ਅਰਬਨ ਸਟੇਟ ਬਟਾਲਾ ਦੇ ਉਪਰਾਲੇ ਸਦਕਾ ਬਟਾਲਾ ਦੀਆਂ ਹੋਰ ਪੰਥਕ ਸਖਸ਼ੀਅਤਾਂ, ਧਾਰਮਿਕ ਜਥੇਬੰਦੀਆਂ ਦੀ ਮੌਜੂਦਗੀ ਵਿਚ ਉਨ੍ਹਾਂ ਵਲੋਂ ਪਹਿਲਾ ਮਹਾਂਰਾਸ਼ਟਰ ਸਰਕਾਰ ਉਪਰੰਤ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਚੇਅਰਮੈਨ ਵਜੋਂ ਵੱਡੀਆਂ ਸੇਵਾਵਾਂ ਨਿਭਾਉਣ ਕਰਕੇ ਉਨ੍ਹਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਵਿਜੇ ਸਤਬੀਰ ਸਿੰਘ ਚੇਅਰਮੈਨ ਬੋਰਡ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੇ ਕਿਹਾ ਕਿ ਬੋਰਡ ਤੇ ਤਖ਼ਤ ਸਾਹਿਬ ਦੇ ਸਮੂਹ ਕਰਮਚਾਰੀ ਦੇਸ਼-ਵਿਦੇਸ਼ ਤੋਂ ਦਰਸ਼ਨਾਂ ਲਈ ਪਹੁੰਚ ਰਹੀਆਂ ਸੰਗਤਾਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ ਹਨ। ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਜਦੋਂ ਦਾ ਇਹ ਅਹੁਦਾ ਉਨ੍ਹਾਂ ਸੰਭਾਲਿਆ ਹੈ, ਉਨ੍ਹਾਂ ਵਲੋਂ ਵਿਸ਼ੇਸ ਯਤਨ ਕਰਕੇ ਨਾਂਦੇੜ ਨੂੰ ਹਵਾਈ ਸਫ਼ਰ ਰਾਹੀਂ ਪੰਜਾਬ, ਹੈਦਰਾਬਾਦ, ਔਰੰਗਾਬਾਦ ਅਤੇ ਹੋਰ ਸ਼ਹਿਰਾਂ ਨਾਲ ਜੋੜਿਆ। ਇਸ ਤੋਂ ਇਲਾਵਾ ਨਾਂਦੇੜ ਦੇ ਲਾਗੇ ਇਲਾਕਿਆਂ ਦੇ ਸਿੱਖ ਬੱਚਿਆਂ ਵਾਸਤੇ, ਆਈ.ਏ.ਐਸ., ਪੀ.ਸੀ.ਐਸ. ਅਤੇ ਹੋਰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ, ਇਸ ਤੋਂ ਇਲਾਵਾ ਸੰਗਤਾਂ ਦੀ ਰਿਹਾਇਸ਼ ਵਾਸਤੇ 400 ਕਮਰੇ ਦੀ ਆਧੁਨਿਕ ਇਮਾਤਰ ਵੀ ਬਣਾਉਣ ਜਾ ਰਹੇ ਹਨ। ਨਾਂਦੇੜ ਸਾਹਿਬ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ 50,000 ਬੂਟੇ ਲਗਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦਾ ਸਨਮਾਨ ਕਰਨ ਮੌਕੇ ਮਨਬੀਰ ਸਿੰਘ ਪ੍ਰਧਾਨ ਗੁਰਦੁਆਰਾ ਅਰਬਨ ਅਸਟੇਟ, ਰੁਪਿੰਦਰ ਸਿੰਘ ਸ਼ਾਮਪੁਰਾ ਚੇਅਰਮੈਨ ਨਾਨਕ ਸਾਈ ਫਾਊਂਡੇਸ਼ਨ ਸ਼੍ਰੀ ਹਜ਼ੂਰ ਸਾਹਿਬ, ਉੱਘੇ ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਡਾ. ਲਖਬੀਰ ਸਿੰਘ ਭਾਗੋਵਾਲੀਆ ਪ੍ਰਧਾਨ ਵਾਇਸ ਆਫ ਬਟਾਲਾ, ਮਨਜੀਤ ਸਿੰਘ ਹੈਪੀ ਪ੍ਰਧਾਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟਂੀ, ਗੁਰਪਿੰਦਰ ਸਿੰਘ ਸ਼ਾਹ ਭਾਗੋਵਾਲ, ਪਿ੍ੰਸੀਪਲ ਹਰਭਜਨ ਸਿੰਘ ਸ਼ੇਖੋਂ, ਸੰਜੀਵ ਕੁਮਾਰ ਐਮ.ਸੀ., ਦਲਜੀਤ ਸਿੰਘ ਕਾਹਲੋਂ ਖਾਲਸਾ ਏਡਜ਼, ਹਰਪਾਲ ਸਿੰਘ ਖਾਨਫੱਤਾ, ਬਲਦੇਵ ਸਿੰਘ ਬੁੱਟਰ, ਹਰਭੁਪਿੰਦਰ ਸਿੰਘ, ਮਨਜੋਤ ਸਿੰਘ, ਗ੍ਰੰਥੀ ਲਖਬੀਰ ਸਿੰਘ, ਜਤਿੰਦਰਬੀਰ ਸਿੰਘ, ਜੋਗਿੰਦਰ ਅੰਗੂਰਾਲਾ, ਹਰਪ੍ਰੀਤ ਸਿੰਘ ਸੱਗੂ ਆਦਿ ਹਾਜ਼ਰ ਸਨ।