09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਝੋਨੇ ’ਚ ਬੇਹੋਸ਼ ਮਿਲੇ ਕਿਸਾਨ ਦੀ ਹਸਪਤਾਲ ’ਚ ਮੌਤ

ਅਜੀਤ ਡੈਸਕ 30-07-2026
ਬਟਾਲਾ, 29 ਜੁਲਾਈ (ਰਾਕੇਸ਼ ਰੇਖੀ)-ਖੇਤਾਂ ਵਿਚ ਬੇਹੋਸ਼ ਪਾਏ ਗਏ ਕਿਸਾਨ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। ਥਾਣਾ ਰੰਗੜ੍ਹ ਨੰਗਲ ਦੇ ਏ.ਐਸ.ਆਈ. ਪਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੁਰੀਆਂ ਖੁਰਦ ਦੇ ਰਹਿਣ ਵਾਲੇ ਸੁਲੱਖਣ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦਾ ਛੋਟਾ ਬੇਟਾ ਪਲਵਿੰਦਰ ਸਿੰਘ ਸ਼ਾਦੀਸ਼ੁਦਾ ਹੈ। ਪਲਵਿੰਦਰ ਸਿੰਘ ਪੋਲਟਰੀ ਫਾਰਮ ਦਾ ਕੰਮ ਕਰਦਾ ਹੈ। 24 ਜੁਲਾਈ ਨੂੰ ਦੁਪਹਿਰ ਸਮੇਂ ਆਪਣੇ ਪੋਲਟਰੀ ਫਾਰਮ ’ਤੇ ਕੰਮ ਲਈ ਗਿਆ ਸੀ। ਦੁਪਹਿਰ ਬਾਅਦ ਉਸ ਨੂੰ ਸੂਚਨਾ ਮਿਲੀ ਕਿ ਪਲਵਿੰਦਰ ਸਿੰਘ ਝੋਨੇ ਦੇ ਖੇਤ ਵਿਚ ਬੇਹੋਸ਼ ਪਿਆ ਹੋਇਆ ਹੈ। ਸੁਲੱਖਣ ਸਿੰਘ ਅਨੁਸਾਰ ਉਹ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਖੇਤਾਂ ਵਿਚ ਗਿਆ ਅਤੇ ਬੇਹੋਸ਼ ਪਏ ਪਲਵਿੰਦਰ ਸਿੰਘ ਨੂੰ ਇਲਾਜ ਲਈ ਇਕ ਨਿੱਜੀ ਹਪਸਤਾਲ ’ਚ ਲਿਜਾਇਆ ਗਿਆ। ਮ੍ਰਿਤਕ ਦੇ ਸ਼ਰੀਰ ਉੱਪਰ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ। ਡਾਕਟਰਾਂ ਨੇ ਉਸ ਦਾ ਇਲਾਜ ਸ਼ਰੂ ਕੀਤਾ। ਇਲਾਜ ਦੌਰਾਨ 27 ਜੁਲਾਈ ਨੂੰ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਲੋਂ ਕਿਸੇ ’ਤੇ ਕੋਈ ਸ਼ੱਕ ਜਾਹਰ ਨਹੀ ਕੀਤਾ ਗਿਆ। ਇਸ ਲਈ ਪੁਲਿਸ ਨੇ ਧਾਰਾ 194 ਬੀ.ਐਨ.ਐਸ.ਐਸ. ਤਹਿਤ ਬਣਦੀ ਕਾਰਵਾਈ ਕੀਤੀ ਹੈ।
ਪਿਛਲੀ ਖ਼ਬਰ ਪਲਵਿੰਦਰ ਕੌਰ ਮਾਹਲ ਨੇ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਤੇ ਨੀਟਾ ਮਾਹਲ ਨੇ ਉਪ ਪ੍ਰਧਾਨ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਦਾ ਸੀ.ਬੀ.ਐਸ.ਈ. ਕਲੱਸਟਰ ਖੋ-ਖੋ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।