09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪਲਵਿੰਦਰ ਕੌਰ ਮਾਹਲ ਨੇ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਤੇ ਨੀਟਾ ਮਾਹਲ ਨੇ ਉਪ ਪ੍ਰਧਾਨ ਦਾ ਅਹੁਦਾ ਸੰਭਾਲਿਆ

ਅਜੀਤ ਡੈਸਕ 30-07-2026
ਕਾਦੀਆਂ, 29 ਜੁਲਾਈ (ਹਰਦੀਪ ਸਿੰਘ ਸੰਧੂ, ਕੁਲਵਿੰਦਰ ਸਿੰਘ)-ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਤਾਜਪੋਸ਼ੀ ਸਬੰਧੀ ਕਾਦੀਆਂ ’ਚ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਬੀਬੀ ਪਲਵਿੰਦਰ ਕੌਰ ਮਾਹਲ ਨੂੰ ਨਗਰ ਕੌਸਲ ਕਾਦੀਆਂ ਦਾ ਪ੍ਰਧਾਨ ਤੇ ਗੁਰਦਿਲਬਾਗ ਸਿੰਘ ਨੀਟਾ ਮਾਹਲ ਨੂੰ ਉਪ ਪ੍ਰਧਾਨ ਦਾ ਅਹੁਦਾ ਸੰਭਾਲਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਵਲੋਂ ਵੱਡੀ ਗਿਣਤੀ ਵਿਚ ਪਹੁੰਚੇ ਹਲਕਾ ਵਾਸੀਆਂ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਹਲਕੇ ਲਈ ਦਿਨ-ਰਾਤ ਕੰਮ ਕਰਦੇ ਰਹਿਣਗੇ। ਇਸ ਮੌਕੇ ਈ.ਓ. ਕਿਰਨ ਮਹਾਜਨ, ਜਰਨੈਲ ਸਿੰਘ ਮਾਹਲ, ਹਰਪ੍ਰੀਤ ਕੌਰ ਕੌਂਸਲਰ, ਪੂਜਾ ਕੌਸਲਰ, ਰਾਜ ਕੁਮਾਰ ਕੌਸਲਰ, ਪੂਜਾ ਰਾਣੀ ਕੌਸਲਰ, ਸੁਰਿੰਦਰਪਾਲ ਕੌਸਲਰ, ਗਗਨਦੀਪ ਸਿੰਘ ਗਿੰਨੀ ਭਾਟੀਆ, ਸੁਖਰਾਜ ਕੌਰ ਮਾਹਲ, ਵਿਜੇ ਕੁਮਾਰ, ਅਸ਼ੋਕ ਕੁਮਾਰ, ਸੁਖਵਿੰਦਰ ਨਾਹਰ, ਮੁਲਖ ਰਾਜ (ਸਾਰੇ ਸਾਬਕਾ ਕੌਸਲਰ), ਹਰਪ੍ਰੀਤ ਸਿੰਘ ਮਾਹਲ, ਸਰਬਜੀਤ ਸਿੰਘ ਮਾਹਲ, ਸਿਕੰਦਰ ਸਿੰਘ ਰਿਆੜ, ਸੰਦੀਪ ਸਿੰਘ ਰਿਆੜ, ਗੁਰਭੇਜ ਸਿੰਘ ਰਿਆੜ, ਸਰਪੰਚ ਹਰਪਾਲ ਸਿੰਘ ਕੰਗ, ਕੰਵਲਜੀਤ ਸਿੰਘ ਚਾਹਲ, ਜਸਪਾਲ ਸਿੰਘ ਪੰਧੇਰ ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ, ਅਵਿੰਦਰ ਸਿੰਘ ਲਾਧੂਪੁਰ, ਇੰਦਰਜੀਤ ਸਿੰਘ ਜਕੜੀਆ, ਇੰਦਰਜੀਤ ਸਿੰਘ ਚੱਕ ਸ਼ਰੀਫ, ਚਰਨਜੀਤ ਸਿੰਘ ਰਿਆੜ, ਬਲਜੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਵਿੰਦਰ ਸ਼ਰਮਾ ਆਦਿ ਹਜ਼ਰ ਸਨ।
ਪਿਛਲੀ ਖ਼ਬਰ ਕਰਮਚਾਰੀ ਦਲ ਦੇ ਦਰਸ਼ਨ ਲਾਲ ਸਰਕਲ ਸਹਾਇਕ ਬਣੇ ਅਗਲੀ ਖ਼ਬਰ ਝੋਨੇ ’ਚ ਬੇਹੋਸ਼ ਮਿਲੇ ਕਿਸਾਨ ਦੀ ਹਸਪਤਾਲ ’ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।