09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਚੱਢਾ ਸ਼ੂਗਰ ਮਿੱਲ ਦਾ ਦਰੱਖਤਾਂ ਦੀ ਸਾਂਭ-ਸੰਭਾਲ ਤੇ ਵਾਤਾਵਰਨ ਸੁਰੱਖਿਆ ਲਈ ਉਪਰਾਲਾ

ਅਜੀਤ ਡੈਸਕ 30-07-2026
ਹਰਚੋਵਾਲ, 29 ਜੁਲਾਈ (ਭਾਮ, ਢਿੱਲੋਂ)-ਚੱਡਾ ਸ਼ੂਗਰ ਮਿੱਲ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਹਰੇ-ਭਰੇ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਮਿੱਲ ’ਚ ਲਗਾਏ ਗਏ ਦਰੱਖਤਾਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੌਕੇ ਮਿੱਲ ਦੇ ਐਗਰੀਕਿਊਟਿਵ ਡਾਇਰੈਕਟਰ ਬਿਕਰਮਜੀਤ ਸਿੰਘ ਚੱਡਾ, ਅਧੀਰਾਜ ਸਿੰਘ ਚੱਡਾ ਦੇ ਨਿਰਦੇਸ਼ ਸੀਨੀਅਰ ਵੀ.ਪੀ. ਸ੍ਰੀ ਸ਼ਮੀਰ ਮਜੂਮਦਾਰ, ਵੀ.ਪੀ. ਮਨੀਸ਼ ਤਿਆਗੀ ਤੇ ਜੀ.ਐੱਮ. ਪਰਮਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਦੇ ਮੁਖੀ ਬਲਕਾਰ ਸਿੰਘ ਬਾਠ, ਸੀਨੀਅਰ ਮੈਨੇਜਰ ਸੰਦੀਪ ਕੁਮਾਰ, ਪਰਮਜੀਤ ਸਿੰਘ ਗਾਖਲ ਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦਰੱਖਤਾਂ ਦੀ ਸਾਂਭ-ਸੰਭਾਲ ਤੇ ਰੁੱਖਾਂ ਦੇ ਵਿਕਾਸ ਲਈ ਮੁੱਲਾਂਕਣ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਤੇ ਉਨ੍ਹਾਂ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦੇ ਨਵੇਂ ਸਕੱਤਰ ਦਿਲਪ੍ਰੀਤ ਸਿੰਘ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਸਫਾ਼ਈ ਕਰਮਚਾਰੀਆਂ ਦੀ ਹੜਤਾਲ ਜਾਰੀ ਅੱਜ ਪੰਜਾਬ ਬੰਦ ਦੀ ਕਾਲ *ਵਪਾਰ ਮੰਡਲ ਨੇ ਦਿੱਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।