09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦੇ ਨਵੇਂ ਸਕੱਤਰ ਦਿਲਪ੍ਰੀਤ ਸਿੰਘ ਨੇ ਅਹੁਦਾ ਸੰਭਾਲਿਆ

ਅਜੀਤ ਡੈਸਕ 30-07-2026
ਸ੍ਰੀ ਹਰਿਗੋਬਿੰਦਪੁਰ, 29 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਮਾਰਕੀਟਿ ਕਮੇਟੀ ਦਫ਼ਤਰ ਦੇ ਪਹਿਲੇ ਸਕੱਤਰ ਦੀ ਬਦਲੀ ਹੋਣ ’ਤੇ ਨਵੇਂ ਆਏ ਸਕੱਤਰ ਦਿਲਪ੍ਰੀਤ ਸਿੰਘ ਵਲੋਂ ਕਮੇਟੀ ਦਾ ਕੰਮ-ਕਾਰਜ ਸੰਭਾਲਿਆ ਲਿਆ ਗਿਆ ਹੈ। ਇਸ ਸਮੇਂ ਉਨ੍ਹਾਂ ਨੂੰ ਕਮੇਟੀ ਦੇ ਮੁਲਾਜ਼ਮਾਂ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਸਮੇਂ ਜ਼ਿਲ੍ਹਾ ਮੰਡੀ ਅਫ਼ਸਰ ਗੁਰਦਾਸਪੁਰ ਕੁਲਜੀਤ ਸਿੰਘ, ਸੁਮਨਦੀਪ ਸਿੰਘ ਰੰਧਾਵਾ ਲੇਖਾਕਾਰ ਫਤਹਿਗੜ੍ਹ ਚੂੜੀਆਂ, ਡਿਪਟੀ ਡੀ.ਐੱਮ. ਅੰਮ੍ਰਿਸਤਰ ਤੋਂ ਬਿਕਰਮਜੀਤ ਸਿੰਘ, ਸਾਬਕਾ ਲੇਖਾਕਾਰ ਗੁਰਮੰਗਤ ਸਿੰਘ ਮੱਲ੍ਹੀ ਖੁਜ਼ਾਲਾ, ਸਥਾਨਕ ਕਮੇਟੀ ਮੁਲਾਜ਼ਮ ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਦੀਪ ਸਿੰਘ, ਰਾਜਬੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਯੂਥ ਹਲਕਾ ਪ੍ਰਧਾਨ ਗਗਨਦੀਪ ਸਿੰਘ ਭੁੰਮਰਾ ਵਲੋਂ ਕੀਤੇ ਜਾ ਰਹੇ ਉਪਰਾਲੇ ਅਗਲੀ ਖ਼ਬਰ ਚੱਢਾ ਸ਼ੂਗਰ ਮਿੱਲ ਦਾ ਦਰੱਖਤਾਂ ਦੀ ਸਾਂਭ-ਸੰਭਾਲ ਤੇ ਵਾਤਾਵਰਨ ਸੁਰੱਖਿਆ ਲਈ ਉਪਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।