08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਆਨਲਾਈਨ ਸਰਟੀਫਿਕੇਟ ਪ੍ਰਣਾਲੀ ਨਾਲ ਲੋਕ ਖੱਜਲ-ਖੁਆਰ * ਆਫਲਾਈਨ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾਵੇ-ਵਿਕਰਮ ਮਹਾਜਨ

ਅਜੀਤ ਡੈਸਕ 30-07-2026
ਪਠਾਨਕੋਟ, 29 ਜੁਲਾਈ (ਸੰਧੂ/ਸੁਮਿਤ)-ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇਰਦਿਆਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਆਨਲਾਈਨ ਸਰਟੀਫਿਕੇਟ ਪ੍ਰਣਾਲੀ ’ਚ ਆ ਰਹੀਆਂ ਖਾਮੀਆਂ ਵੱਲ ਖਿੱਚਿਆ। ਉਨ੍ਹਾਂ ਕਿਹਾ ਕਿ ਬੀ.ਸੀ./ਐਸ.ਸੀ. ਅਤੇ ਰਿਹਾਇਸ਼ੀ ਸਰਟੀਫਿਕੇਟਾਂ ਲਈ ਆਨਲਾਈਨ ਅਰਜ਼ੀਆਂ ਦੇਣ ਤੋਂ ਬਾਅਦ ਫਾਈਲਾਂ ਦਾ ਕੋਈ ਪਤਾ ਨਹੀਂ ਲੱਗਦਾ, ਜਿਸ ਕਾਰਨ ਲੋਕਾਂ ਨੂੰ ਮਹੀਨਿਆਂ ਤੱਕ ਪਟਵਾਰੀਆਂ, ਨੰਬਰਦਾਰਾਂ ਤੇ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਕਈ ਵਾਰ ਇਹ ਵੀ ਪਤਾ ਨਹੀਂ ਲੱਗਦਾ ਕਿ ਫਾਈਲ ਕਿਸ ਨੰਬਰਦਾਰ ਜਾਂ ਕਿਸ ਦਫ਼ਤਰ ਕੋਲ ਪਹੁੰਚੀ ਹੈ। ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ । ਵਿਕਰਮ ਮਹਾਜਨ ਨੇ ਕਿਹਾ ਕਿ ਪੂਰਨ ਨਗਰ ਦੀ ਬਲਜੀਤ ਕੌਰ ਨੇ 12 ਮਾਰਚ ਨੂੰ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਸੀ, ਪਰ ਉਸ ਦੀ ਫਾਈਲ ਕਈ ਮਹੀਨਿਆਂ ਤੱਕ ਲਾਪਤਾ ਰਹੀ ਤੇ ਲਗਾਤਾਰ ਚੱਕਰ ਕੱਟਣ ਤੋਂ ਬਾਅਦ 25 ਜੂਨ ਨੂੰ ਜਾ ਕੇ ਸਰਟੀਫਿਕੇਟ ਬਣ ਸਕਿਆ। ਇਸੇ ਤਰ੍ਹਾਂ ਲੀਲਾ ਦੇਵੀ ਨੂੰ ਵੀ ਆਪਣਾ ਸਰਟੀਫਿਕੇਟ ਬਣਵਾਉਣ ਲਈ ਕਰੀਬ ਚਾਰ ਮਹੀਨੇ ਉਡੀਕ ਕਰਨੀ ਪਈ। ਉਨ੍ਹਾਂ ਸੁੰਦਰ ਨਗਰ ਦੀ ਸੋਨੀਆ ਦਾ ਹਵਾਲਾ ਦਿੰਦਿਆਂ ਦੱਸਿਆ ਕਿ 21 ਜੂਨ ਨੂੰ ਅਰਜ਼ੀ ਦੇਣ ਤੋਂ ਬਾਅਦ ਪੰਜ ਦਿਨ ਤੱਕ ਫਾਈਲ ਦਾ ਕੋਈ ਪਤਾ ਨਹੀਂ ਲੱਗਿਆ। ਪਟਵਾਰੀ ਦਫ਼ਤਰ ਮਲਿਕਪੁਰ ਤੇ ਦੌਲਤਪੁਰ ਦੇ ਨੰਬਰਦਾਰਾਂ ਤੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਫਾਈਲ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪਠਾਨਕੋਟ ’ਚ ਅਜਿਹੇ ਸੈਂਕੜੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਲੋਕ ਛੋਟੇ-ਛੋਟੇ ਸਰਟੀਫਿਕੇਟਾਂ ਲਈ ਮਹੀਨਿਆਂ ਤੱਕ ਖੱਜਲ-ਖੁਆਰ ਹੋ ਰਹੇ ਹਨ। ਜਿਨ੍ਹਾਂ ਨੂੰ ਤੁਰੰਤ ਸਰਟੀਫਿਕੇਟ ਦੀ ਲੋੜ ਹੁੰਦੀ ਹੈ, ਉਨ੍ਹਾਂ ਲਈ ਮੌਜੂਦਾ ਪ੍ਰਣਾਲੀ ਵਿਚ ਸਮੇਂ ਸਿਰ ਕੰਮ ਹੋਣਾ ਲਗਭਗ ਅਸੰਭਵ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੋਈ ਰਾਜਨੀਤਿਕ ਬਿਆਨ ਨਹੀਂ, ਸਗੋਂ ਲੋਕ ਹਿੱਤ ’ਚ ਦਿੱਤਾ ਗਿਆ ਸੁਝਾਅ ਹੈ । ਵਿਕਰਮ ਮਹਾਜਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਆਨਲਾਈਨ ਪ੍ਰਣਾਲੀ ਦੀਆਂ ਖਾਮੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਪਹਿਲਾਂ ਵਾਂਗ ਆਫਲਾਈਨ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਟਰਾਇਲ ਆਧਾਰ ‘ਤੇ ਮੁੜ ਸ਼ੁਰੂ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਇਕ ਹਫ਼ਤੇ ਜਾਂ 10 ਦਿਨਾਂ ਦੇ ਅੰਦਰ ਸਰਟੀਫਿਕੇਟ ਮਿਲ ਸਕਣ ਅਤੇ ਉਨ੍ਹਾਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਰਾਹਤ ਮਿਲੇ।
ਪਿਛਲੀ ਖ਼ਬਰ ਪਠਾਨਕੋਟ ਵਿਚ ਦਿਵਿਆਂਗ ਭਿਖਾਰੀ ਤੋਂ ਮੋਬਾਈਲ ਖੋਹ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ-ਪੁਲਿਸ ਜਾਂਚ ਵਿਚ ਜੁੱਟੀ ਅਗਲੀ ਖ਼ਬਰ ਪਠਾਨਕੋਟ ਦੇ ਵਿਨਾਇਕਾ ਮਹਾਜਨ ਨੇ ਸਵਿਟਜ਼ਰਲੈਂਡ ਦੀ 26 ਕਿੱਲੋਮੀਟਰ ਜ਼ਿਊਰਿਖ ਲੇਕ ਓਪਨ ਵਾਟਰ ਮੈਰਾਥਨ ’ਚ ਜਿੱਤਿਆ ਕਾਂਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।