ਦੀਨਾਨਗਰ, 31 ਜੁਲਾਈ (ਸੋਢੀ/ਘੁੰਮਣ/ਸ਼ਰਮਾ)-ਸਹਿਕਾਰੀ ਖੰਡ ਮਿੱਲ ਪਨਿਆੜ (ਦੀਨਾਨਗਰ) ਦੇ ਚੀਫ ਅਕਾਊਂਟ ਅਫਸਰ ਅਰਵਿੰਦਰ ਸਿੰਘ ਮਠਾਰੂ ਅੱਜ ਆਪਣੇ ਅਹੁਦੇ ਤੋਂ 36 ਸਾਲ ਦੀ ਸੇਵਾ ਨਿਭਾ ਕੇ ਸੇਵਾ ਮੁਕਤ ਹੋਏ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਮਿਲ ਦੀ ਮੈਨੇਜਮੈਂਟ ਅਤੇ ਕਰਮਚਾਰੀਆਂ ਵਲੋਂ ਸ਼ਾਨਦਾਰ ਵਿਦਾਇਗੀ ਸਮਾਗਮ ਕਰਵਾਇਆ ਗਿਆ। ਜਿਸ ’ਚ ਸੇਵਾ ਮੁਕਤ ਚੀਫ ਅਕਾਊਂਟ ਅਫਸਰ ਅਰਵਿੰਦਰ ਸਿੰਘ ਪਰਿਵਾਰ ਸਮੇਤ ਸ਼ਾਮਿਲ ਹੋਏ। ਮਿੱਲ ਦੇ ਜਨਰਲ ਮੈਨੇਜਰ ਵਿਮਲ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਰਵਿੰਦਰ ਸਿੰਘ ਮਠਾਰੂ ਨੇ ਆਪਣੇ ਪੂਰੇ ਕਾਰਜਕਾਲ ’ਚ ਪੂਰੀ ਮਿਹਨਤ ਤੇ ਇਮਾਨਦਾਰ ਨਾਲ ਕੰਮ ਕੀਤਾ ਹੈ ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ। ਮਿੱਲ ਦੀ ਮੈਨੇਜਮੈਂਟ ਤੇ ਕਰਮਚਾਰੀਆਂ ਵਲੋਂ ਚੀਫ ਅਕਾਊਂਟ ਅਫਸਰ ਨੂੰ ਤੋਹਫੇ ਵੀ ਭੇਟ ਕੀਤੇ ਗਏ। ਸਮਾਗਮ ਦੇ ਅੰਤ ਵਿਚ ਅਰਵਿੰਦਰ ਸਿੰਘ ਮਠਾਰੂ ਨੇ ਵਿਦਾਇਗੀ ਪਾਰਟੀ ਲਈ ਮਿੱਲ ਦੀ ਮੈਨੇਜਮੈਂਟ, ਜਨਰਲ ਮੈਨੇਜਰ ਤੇ ਸਮੂਹ ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਚੀਫ ਇੰਜੀਨੀਅਰ ਸੰਦੀਪ ਸਿੰਘ, ਮਿਲ ਦੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਵਤੇਜ ਸਿੰਘ ਜਕੜੀਆ, ਐਸ.ਕੇ ਮਲਹੋਤਰਾ, ਸੁਖਵਿੰਦਰ ਕੌਰ, ਰਵਿੰਦਰ ਸਿੰਘ, ਬਲਵੀਰ ਕੁਮਾਰ, ਅਸ਼ੀਸ਼ ਸ਼ਰਮਾ, ਚਰਨਜੀਤ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ ਤੇ ਹੋਰ ਸਮੂਹ ਕਰਮਚਾਰੀ ਹਾਜਰ ਸਨ।