02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪਿੰਡ ਫੱਜੂਪੁਰ ’ਚ ਬੰਦ ਦੁਕਾਨ ’ਤੇ ਚੱਲੀ ਗੋਲੀ, ਲੋਕਾਂ ’ਚ ਸਹਿਮ ਦਾ ਮਾਹੌਲ

ਅਜੀਤ ਡੈਸਕ 01-08-2026
ਧਾਰੀਵਾਲ, 31 ਜੁਲਾਈ (ਸਵਰਨ ਸਿੰਘ)- ਸਥਾਨਕ ਪਿੰਡ ਫੱਜੂਪੁਰ ਵਿਖੇ ਸਥਿਤ ਬੰਦ ਪਈ ਇੱਕ ਸੈਲੂਨ ਦੀ ਦੁਕਾਨ ’ਤੇ ਅਣਪਛਾਤਿਆਂ ਵਲੋਂ ਗੋਲੀ ਚਲਾਏ ਜਾਣ ਨਾਲ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਐਮ. ਆਰ. ਸੈਲੂਨ ਦੇ ਮਾਲਕ ਮਨੋਹਰ ਮਸੀਹ ਵਾਸੀ ਧਾਰੀਵਾਲ ਨੇ ਦੱਸਿਆ ਕਿ ਸਾਰੇ ਪੰਜਾਬ ’ਚ ਹੜਤਾਲ ਹੋਣ ਕਾਰਨ ਦੁਕਾਨਾਂ ਬੰਦ ਸਨ ਤੇ ਅਸੀਂ ਵੀ ਆਪਣੀ ਦੁਕਾਨ ਤੇ ਸਵੇਰੇ 8 ਵਜੇ ਆ ਕੇ ਸਫਾਈ ਕਰਕੇ 9 ਵਜੇ ਬੰਦ ਕਰਕੇ ਘਰ ਨੂੰ ਚਲੇ ਗਏ ਸੀ ਪਰ ਬਾਅਦ ਵਿੱਚ ਜਦ ਲਗਭਗ ਸ਼ਾਮ 5 ਵਜੇ ਦੇ ਕਰੀਬ ਅਸੀਂ ਆਪਣੀ ਦੁਕਾਨ ’ਤੇ ਪਹੁੰਚੇ ਤਾਂ ਆ ਕੇ ਦੇਖਿਆ ਕਿ ਸ਼ਟਰ ਦੇ ਵਿਚ ਸ਼ੇਕ ਹੋਇਆ ਹੈ ਤੇ ਅੰਦਰਲਾ ਸ਼ੀਸਾ ਵੀ ਟੁੱਟਾ ਹੋਇਆ ਹੈ ਜਿਸ ਤੋਂ ਸਾਨੂੰ ਸ਼ੱਕ ਹੋਣ ’ਤੇ ਜਦ ਅਸੀਂ ਆਪਣੀ ਦੁਕਾਨ ਦੇ ਅੰਦਰ ਚੈੱਕ ਕੀਤਾ ਤਾ ਸਾਨੂੰ ਦੁਕਾਨ ਦੇ ਅੰਦਰ ਗੋਲੀ ਦਾ ਖੋਲ੍ਹ ਮਿਲਿਆ। ਜਿਸਦੀ ਸੂਚਨਾ ਅਸੀਂ 112 ਨੰਬਰ ’ਤੇ ਦੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਗੋਲੀ ਦਾ ਖੋਲ ਆਪਣੇ ਕਬਜ਼ੇ ’ਚ ਲੈ ਕੇ ਆਲੇ ਦੁਆਲੇ ਦੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕਰਨੇ ਸ਼ਰੂ ਕਰ ਦਿੱਤੇ। ਥਾਣਾ ਧਾਰੀਵਾਲ ਦੇ ਐਸ. ਐਚ. ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜਾਂਚ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਆਏਗਾ, ਉਸਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਹਲਕਾ ਇੰਚਾਰਜ ਨੇ ਪਨਿਆੜ ਲਿੰਕ ਰੋਡ ਤੋਂ ਏ.ਪੀ.ਕੇ ਰੋਡ ਤੱਕ ਨਵੀਂ ਬਣੀ ਲਿੰਕ ਸੜਕ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਤੇ ਸੁਰੱਖਿਆ ਲਈ ਚੁੱਕੇ ਅਹਿਮ ਕਦਮ- ਵਿਧਾਇਕ ਸ਼ੈਰੀ ਕਲਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।