02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕਰਾਟੇ ਟੂਰਨਾਮੈਂਟ ’ਚੋਂ ਐੱਚ.ਆਰ.ਏ. ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ

ਗੁਰਦਾਸਪੁਰ, 1 ਅਗਸਤ (ਚੱਕਰਾਜਾ)- ਇੰਡੀਅਨ ਹੈਰੀਟੇਜ ਸਕੂਲ ਪਠਾਨਕੋਟ ਵਿਖੇ ਆਈ. ਸੀ.

ਅਜੀਤ ਡੈਸਕ 02-08-2026
ਗੁਰਦਾਸਪੁਰ, 1 ਅਗਸਤ (ਚੱਕਰਾਜਾ)- ਇੰਡੀਅਨ ਹੈਰੀਟੇਜ ਸਕੂਲ ਪਠਾਨਕੋਟ ਵਿਖੇ ਆਈ.ਸੀ.ਐੱਸ.ਈ. ਰਿਜਨਲ ਲੈਵਲ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿਚ ਐੱਚ.ਆਰ.ਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ ਵਿਦਿਆਰਥੀਆਂ ਜਿਨ੍ਹਾਂ ਵਿਚ ਨੌਵੀਂ ਕਲਾਸ ਦੇ ਰਿਵੰਸ਼, ਦਸਵੀਂ ਕਲਾਸ ਦੇ ਦਮਨ, ਗਿਆਰ੍ਹਵੀਂ ਕਲਾਸ ਦੇ ਨਿਤਿਨ ਤੇ ਭਵਨਜੋਤ ਸਿੰਘ ਆਦਿ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਪਹਿਲੇ ਸਥਾਨ ’ਤੇ ਰਹਿ ਕੇ ਸੋਨੇ ਦੇ ਮੈਡਲ ਹਾਸਲ ਕਰਕੇ ਆਪਣੇ ਸਕੂਲ ਦਾ ਨਾਂ ਚਮਕਾਇਆ। ਇਸ ਤੋਂ ਇਲਾਵਾ ਨੌਵੀਂ ਕਲਾਸ ਦੇ ਤੇਜਬੀਰ ਸਿੰਘ ਨੇ ਦੂਜਾ ਸਥਾਨ ’ਤੇ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਵਧੀਆ ਉਪਲੱਬਧੀ ਤੋਂ ਖ਼ੁਸ਼ ਹੋ ਕੇ ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਮੈਡਮ ਆਂਚਲ ਅਗਰਵਾਲ, ਮੈਡਮ ਨੀਲੋਫ਼ਰ, ਮੈਡਮ ਸਵੀਨ ਪੁਰੀ, ਪ੍ਰਿੰਸੀਪਲ ਸਤੀਸ਼ ਕੁਮਾਰ ਅਤੇ ਮੈਡਮ ਨਵਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਕੋਚ ਰਮਨ ਸਰ ਨੂੰ ਵਧਾਈ ਦਿੱਤੀ। ਐੱਚ.ਆਰ. ਏ . ਇੰਟਰਨੈਸ਼ਨਲ ਸਕੂਲ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਸੋਨੇ ਦੇ ਮੈਡਲ ਜੇਤੂ ਚਾਰ ਵਿਦਿਆਰਥੀਆਂ ਦੀ ਨੈਸ਼ਨਲ ਲੈਵਲ ਉੱਤੇ ਖੇਡਣ ਲਈ ਚੋਣ ਹੋ ਚੁੱਕੀ ਹੈ।
ਪਿਛਲੀ ਖ਼ਬਰ ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਵਧੀਕ ਡਾਇਰੈਕਟਰ ਸੀ.ਜੀ.ਐਚ.ਐੱਸਓ ਨਾਲ ਮੁਲਾਕਾਤ ਕੀਤੀ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।