02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਦਰਬਾਰ ਮਾਤਾ ਚਿੰਤਪੁਰਨੀ ਵਿਖੇ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ

ਫਤਿਹਗੜ੍ਹ ਚੂੜੀਆਂ, 1 ਅਗਸਤ (ਐਮ. ਐਸ.

ਅਜੀਤ ਡੈਸਕ 02-08-2026
ਫਤਿਹਗੜ੍ਹ ਚੂੜੀਆਂ, 1 ਅਗਸਤ (ਐਮ. ਐਸ. ਫੁੱਲ, ਅਵਤਾਰ ਸਿੰਘ ਰੰਧਾਵਾ)-ਦਰਬਾਰ ਮਾਤਾ ਚਿੰਤਪੁਰਨੀ ਵਾਰਡ ਨੰਬਰ 6 ਸਾਨਨ ਮੁਹੱਲਾ (ਛੱਪੜ ਕੰਡੇ) ਵਿਖੇ ਮੰਦਰ ਮਾਤਾ ਰਾਣੀ ਧਰਮਸ਼ਾਲਾ ਸੰਮਤੀ ਵਲੋਂ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ। ਸੰਮਤੀ ਦੇ ਮੈਂਬਰਾਂ ਵਲੋਂ ਪੂਜਨੀਕ ਮਾਤਾ ਦੇਵਾ ਜੀ ਕੋਲੋਂ ਮੰਦਰ ਵਿਚ ਵਿਸ਼ਾਲ ਹਾਲ ਤੇ ਹੋਰ ਉਸਾਰੀ ਕਾਰਜ ਸ਼ੁਰੂ ਕਰਵਾਏ ਗਏ। ਸੰਮਤੀ ਪ੍ਰਧਾਨ ਸੰਦੀਪ ਭਗਤ ਨੇ ਕਿਹਾ ਕਿ ਮੰਦਰ ਦਾ ਕੰਮ ਪਿਛਲੇ ਕੁਝ ਸਾਲਾਂ ਤੋਂ ਅਧੂਰਾ ਸੀ, ਜਿਸ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਵਿੱਚ ਉਸਾਰੀ ਦਾ ਕੰਮ ਪੂਰਾ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਕੰਮ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਖੁਸ਼ਜੀਵਨ ਸਿੰਘ ਘਨ੍ਹਈਆ, ਨਵੀਸ਼ ਨੰਦਾ, ਗਗਨ ਸ਼ਰਮਾ, ਹਨੀ, ਮਨੀ, ਵਿਸ਼ੂ, ਰਾਜ ਕੁਮਾਰ, ਅਕਸ਼ਿਤ, ਮਾਧਵ ਡੋਗਰਾ, ਤਰੁਣ ਗੋਰਾ, ਵਿਨੇ, ਮੋਨੂੰ, ਪ੍ਰਥਮ, ਰਾਘਵ, ਰਾਕੇਸ਼ ਹਨੀ, ਹਰਬੰਸ ਲਾਲ, ਵਿਸ਼ਾਲ, ਸੰਨੀ, ਭਰਤ, ਲੱਬਾ, ਸਤਪਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਹਿਤਕ ਸਮਾਗਮਾਂ ਨੂੰ ਲੈ ਕੇ ਸਾਹਿਤ ਸਭਾ ਧਾਰੀਵਾਲ ਦੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਗਾਈਡੈਂਸ ਕੌਂਸਲਰ ਨੇ ਸਰਕਾਰੀ ਸਕੂਲਾਂ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।