02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗੁਰਦੁਆਰਾ ਤੇਜਾ ਕਲਾਂ ਵਿਖੇ ਦੰਦਾ ਦਾ ਚੈੱਕਅਪ ਕੈਂਪ ਲਗਾਇਆ

ਫਤਿਹਗੜ੍ਹ ਚੂੜੀਆਂ, 1 ਅਗਸਤ (ਅਵਤਾਰ ਸਿੰਘ ਰੰਧਾਵਾ)-ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇਜਾ ਕਲਾਂ ਵਿਖੇ ਮੁਫਤ ਕਮਿਊਨਿਟੀ ਡੈਂਟਲ ਚੈੱਕਅਪ ਕੈਂਪ ਲਗਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਹੋਏ, ਜਿਨ੍ਹਾਂ ਆਪਣੇ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਇਲਾਜ ਬਾਰੇ ਚੈੱਕਅਪ ਕਰਵਾ ਕੇ ਜਾਣਕਾਰੀ ਤੇ ਦਵਾਈ ਹਾਸਿਲ ਕੀਤੀ।

ਅਜੀਤ ਡੈਸਕ 02-08-2026
ਫਤਿਹਗੜ੍ਹ ਚੂੜੀਆਂ, 1 ਅਗਸਤ (ਅਵਤਾਰ ਸਿੰਘ ਰੰਧਾਵਾ)-ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇਜਾ ਕਲਾਂ ਵਿਖੇ ਮੁਫਤ ਕਮਿਊਨਿਟੀ ਡੈਂਟਲ ਚੈੱਕਅਪ ਕੈਂਪ ਲਗਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਹੋਏ, ਜਿਨ੍ਹਾਂ ਆਪਣੇ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਇਲਾਜ ਬਾਰੇ ਚੈੱਕਅਪ ਕਰਵਾ ਕੇ ਜਾਣਕਾਰੀ ਤੇ ਦਵਾਈ ਹਾਸਿਲ ਕੀਤੀ। ਡਾ. ਦਿਨੇਸ਼, ਡਾ. ਪੁਨੀਤ ਕੌਰ, ਡਾ. ਰਮਨਦੀਪ ਕੌਰ, ਡਾ. ਗੁਰਕੀਰਤ ਕੰਗ ਨੇ ਦੱਸਿਆ ਕਿ ਵਿਅਕਤੀ ਦੀ ਜ਼ਿੰਦਗੀ ਵਿਚ ਦੰਦ ਇਕ ਬਹੁਤ ਵੱਡੀ ਨਿਆਮਤ ਹਨ ਜਿਨ੍ਹਾਂ ਦੀ ਸਾਂਭ ਸੰਭਾਲ ਜ਼ਰੂਰੀ ਹੈ ਤੇ ਜਦੋਂ ਵੀ ਕੋਈ ਦੰਦਾਂ ਸੰਬੰਧੀ ਮੁਸ਼ਕਿਲ ਮਹਿਸੂਸ ਹੋਵੇ ਤਾਂ ਫੌਰਨ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਐਡਵੋਕੇਟ ਸੁਖਬੀਰ ਸਿੰਘ ਪੰਨਵਾਂ, ਮੈਨੇਜਰ ਜਗਦੀਪ ਸਿੰਘ ਮੂਲੋਵਾਲੀ, ਗੁਰਪ੍ਰੀਤ ਸਿੰਘ ਆਜ਼ਮਪੁਰ, ਓਂਕਾਰ ਸਿੰਘ ਖੋਦੇ ਬੇਟ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਗੋਵਾਲ ਵਿਖੇ ਹੋਈ ਅਕਾਲੀ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ ਜੀ.ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਨੇ ਜ਼ੋਨ ਪੱਧਰੀ ਯੋਗਾ ਮੁਕਾਬਲਿਆਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।