02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸੁਖਜਿੰਦਰ ਸਕੂਲ ਬੱਬਰੀ ਵਿਖੇ ਫਰੂਟ ਤੇ ਵੈਜੀਟੇਬਲ ਪਰੇਡ ਕਰਵਾਈ

ਗੁਰਦਾਸਪੁਰ, 1 ਅਗਸਤ (ਚੱਕਰਾਜਾ)-ਸੁਖਜਿੰਦਰ ਮੇਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਬਾਲ ਵਾਟਿਕਾ-1, 2 ਅਤੇ 3 ਦੇ ਨੰਨੇ-ਮੁੰਨੇ ਵਿਦਿਆਰਥੀਆਂ ਵਲੋਂ ਫਰੂਟ ਤੇ ਵੈਜੀਟੇਬਲ ਦੀ ਰੰਗ-ਬਿਰੰਗੀ ਪਰੇਡ ਆਯੋਜਿਤ ਕੀਤੀ ਗਈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਵਿਚ ਸਿਹਤਮੰਦ ਖੁਰਾਕ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਫਲਾਂ ਤੇ ਸਬਜ਼ੀਆਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ।

ਅਜੀਤ ਡੈਸਕ 02-08-2026
ਗੁਰਦਾਸਪੁਰ, 1 ਅਗਸਤ (ਚੱਕਰਾਜਾ)-ਸੁਖਜਿੰਦਰ ਮੇਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਬਾਲ ਵਾਟਿਕਾ-1, 2 ਅਤੇ 3 ਦੇ ਨੰਨੇ-ਮੁੰਨੇ ਵਿਦਿਆਰਥੀਆਂ ਵਲੋਂ ਫਰੂਟ ਤੇ ਵੈਜੀਟੇਬਲ ਦੀ ਰੰਗ-ਬਿਰੰਗੀ ਪਰੇਡ ਆਯੋਜਿਤ ਕੀਤੀ ਗਈ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਵਿਚ ਸਿਹਤਮੰਦ ਖੁਰਾਕ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਫਲਾਂ ਤੇ ਸਬਜ਼ੀਆਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਪਰੇਡ ਦੌਰਾਨ ਬੱਚੇ ਵੱਖ-ਵੱਖ ਫਲਾਂ ਤੇ ਸਬਜ਼ੀਆਂ ਦੇ ਆਕਰਸ਼ਕ ਭੇਸ਼ਾਂ ਵਿਚ ਸਜੇ ਹੋਏ ਸਨ । ਬੱਚਿਆਂ ਨੇ ਆਪਣੇ ਭੇਸ਼ਾਂ ਰਾਹੀਂ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ। ਸਕੂਲ ਦੇ ਵਾਈਸ ਚੇਅਰਪਰਸਨ ਦਲਜੀਤ ਕੌਰ ਨੇ ਕਿਹਾ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਵਿਚ ਚੰਗੀਆਂ ਖਾਣ-ਪੀਣ ਦੀਆਂ ਆਦਤਾਂ ਵਿਕਸਿਤ ਕਰਨੀਆ ਮਹੱਤਵਪੂਰਨ ਹੈ। ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਾਂਗੀਣ ਵਿਕਾਸ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਸਿੱਖਣ ਦੀ ਰੁਚੀ ਵਧਦੀ ਹੈ ਅਤੇ ਉਹ ਖੇਡ-ਖੇਡ ਵਿਚ ਬਹੁਤ ਕੁਝ ਸਿੱਖ ਲੈਂਦੇ ਹਨ। ਪ੍ਰਿੰਸੀਪਲ ਜਿਤਿੰਦਰ ਸ਼ਰਮਾ ਨੇ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਦੇ ਹੁਨਰਾਂ ਨੂੰ ਨਿਖਾਰਨ ਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਨਵੇਂ-ਨਵੇਂ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੇ ਬੜੀ ਹੀ ਲਗਨ ਅਤੇ ਉਤਸ਼ਾਹ ਨਾਲ ਇਸ ਪਰੇਡ ਵਿਚ ਭਾਗ ਲਿਆ। ਸਕੂਲ ਦੀ ਹੈਡ ਮਿਸਟ੍ਰੈੱਸ ਸ਼ਿਖਾ ਪਰਮਾਰ ਨੇ ਵੀ ਬੱਚਿਆਂ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਦਾ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਉਹ ਮੰਚ ‘ਤੇ ਆਪਣੇ ਆਪ ਨੂੰ ਪ੍ਰਗਟ ਕਰਨਾ ਸਿੱਖਦੇ ਹਨ । ਇਸ ਮੌਕੇ ਸਟਾਫ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਚੋਰੀ ਕਰਨ ਵਾਲੇ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਗੁਰਦਾਸਪੁਰ ਪੁਲਿਸ ਨੇ 120 ਗਵਾਚੇ ਤੇ ਖੋਹੇ ਗਏ ਮੋਬਾਈਲ ਫੋਨ ਅਸਲ ਮਾਲਕਾਂ ਨੂੰ ਕੀਤੇ ਵਾਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।