02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਏ.ਐਂਡ.ਐਮ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਪ੍ਰੋਗਰਾਮ ਦਾ ਆਯੋਜਨ

ਪਠਾਨਕੋਟ, 1 ਅਗਸਤ (ਸੰਧੂ)-ਏ. ਐਂਡ.

ਅਜੀਤ ਡੈਸਕ 02-08-2026
ਪਠਾਨਕੋਟ, 1 ਅਗਸਤ (ਸੰਧੂ)-ਏ.ਐਂਡ.ਐਮ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਪਠਾਨਕੋਟ ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਸਮਾਗਮ ਦੌਰਾਨ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀ.ਈ.ਓ. ਡਾ: ਸ਼ਿਵ ਕੁਮਾਰ ਕਲਿਆਣਰਮਨ ਨੇ ਏ.ਐਨ.ਆਰ.ਐਫ. ਦੇ ਕੰਮਕਾਜ, ਖੋਜ ਗ੍ਰਾਂਟ ਸਕੀਮਾਂ, ਨਵੀਨਤਾ, ਸਟਾਰਟਅੱਪ ਸੱਭਿਆਚਾਰ ਤੇ ਉੱਚ ਵਿੱਦਿਅਕ ਸੰਸਥਾਵਾਂ ’ਚ ਖੋਜ ਨੂੰ ਉਤਸ਼ਾਹਿਤ ਕਰਨ ਲਈ ਉਪਲੱਬਧ ਵੱਖ-ਵੱਖ ਮੌਕਿਆਂ ਬਾਰੇ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ । ਸੰਸਥਾ ਦੇ ਡਾਇਰੈਕਟਰ ਡਾ: ਸੰਦੀਪ ਸ਼ਰਮਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਤੇ ਫੈਕਲਟੀ ਨੂੰ ਖੋਜ, ਨਵੀਨਤਾ ਤੇ ਉੱਦਮਤਾ ਦੇ ਖੇਤਰਾਂ ਵਿਚ ਨਵੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਉਂਦੇ ਹਨ ਤੇ ਉਨ੍ਹਾਂ ਨੂੰ ਗੁਣਵੱਤਾਪੂਰਨ ਖੋਜ ਕਰਨ ਲਈ ਪ੍ਰੇਰਿਤ ਕਰਦੇ ਹਨ। ਸੰਸਥਾ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਮਾਹਿਰਾਂ ਦੇ ਭਾਸ਼ਣਾਂ ਤੋਂ ਕੀਮਤੀ ਸਮਝ ਪ੍ਰਾਪਤ ਕੀਤੀ ।
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾਵਾਂ ਨਾਲ ਕੀਤਾ ਵਾਅਦਾ ਨਿਭਾਇਆ, ਸਨਮਾਨ ਰਾਸ਼ੀ ਦੇ ਕੇ ਵਧਾਇਆ ਉਨ੍ਹਾਂ ਦਾ ਮਾਣ-ਵਿਧਾਇਕ... ਅਗਲੀ ਖ਼ਬਰ ਸ੍ਰੀ ਗੁਰੂ ਨਾਭਾ ਦਾਸ ਮੰਦਿਰ ਘਰੋਟਾ ਵਿਖੇ ਵਿਆਸ ਪੂਰਨਿਮਾ ਮੌਕੇ ਵਿਸ਼ਵ ਮੰਗਲ ਭਾਵਨਾ ਹਵਨ ਯੱਗ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।