03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਆਲ ਇੰਡੀਆ ਕਮਿਊਨਿਸਟ ਪਾਰਟੀ ਵਲੋਂ ਧਿਆਨਪੁਰ ’ਚ 15 ਅਗਸਤ ਸੰਬੰਧੀ ਮੀਟਿੰਗ

ਧਿਆਨਪੁਰ, 2 ਅਗਸਤ (ਕੁਲਦੀਪ ਸਿੰਘ ਸੋਨੂੰ)-ਦੇਸ਼ ਨੂੰ ਆਜ਼ਾਦੀ ਦਾ ਨਿੱਘ ਦੇਣ ਵਾਲੇ ਭਾਰਤ ਮਾਂ ਦੇ ਮਹਾਨ ਸੂਰਬੀਰਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਤੇ ਦੇਸ਼ ਦੀ ਆਜ਼ਾਦੀ ਦਾ ਦਿਨ 15 ਅਗਸਤ ਨੂੰ ਮਨਾਉਣ ਲਈ ਬਲਾਕ ਕਮਿਊਨਿਸਟ ਪਾਰਟੀ ਆਲ ਇੰਡੀਆ ਦੀ ਭਰਵੀਂ ਮੀਟਿੰਗ ਧਿਆਨਪੁਰ ਵਿਚ ਕਾਮਰੇਡ ਪ੍ਰਗਟ ਸਿੰਘ ਰਉਵਾਲ ਦੀ ਅਗਵਾਈ ਹੇਠ ਹੋਈ, ਜਿਸ ’ਚ ਉਚੇਚੇ ਤੌਰ ’ਤੇ ਜ਼ਿਲ੍ਹਾ ਸੀ. ਪੀ.

ਧਿਆਨਪੁਰ ਵਿਚ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਉਣ ਦੀ ਵਿਉਂਤਬੰਧੀ ਕਰਨ ਲਈ ਮੀਟਿੰਗ ਕਰਨ ਸਮੇਂ ਕਮਿਊਨਿਸਟ ਪਾਰਟੀ ਦੇ ਆਗੂ। ਤਸਵੀਰ : ਕੁਲਦੀਪ ਸਿੰਘ ਸੋਨੂੰ 03-08-2026
ਧਿਆਨਪੁਰ, 2 ਅਗਸਤ (ਕੁਲਦੀਪ ਸਿੰਘ ਸੋਨੂੰ)-ਦੇਸ਼ ਨੂੰ ਆਜ਼ਾਦੀ ਦਾ ਨਿੱਘ ਦੇਣ ਵਾਲੇ ਭਾਰਤ ਮਾਂ ਦੇ ਮਹਾਨ ਸੂਰਬੀਰਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਤੇ ਦੇਸ਼ ਦੀ ਆਜ਼ਾਦੀ ਦਾ ਦਿਨ 15 ਅਗਸਤ ਨੂੰ ਮਨਾਉਣ ਲਈ ਬਲਾਕ ਕਮਿਊਨਿਸਟ ਪਾਰਟੀ ਆਲ ਇੰਡੀਆ ਦੀ ਭਰਵੀਂ ਮੀਟਿੰਗ ਧਿਆਨਪੁਰ ਵਿਚ ਕਾਮਰੇਡ ਪ੍ਰਗਟ ਸਿੰਘ ਰਉਵਾਲ ਦੀ ਅਗਵਾਈ ਹੇਠ ਹੋਈ, ਜਿਸ ’ਚ ਉਚੇਚੇ ਤੌਰ ’ਤੇ ਜ਼ਿਲ੍ਹਾ ਸੀ.ਪੀ.ਆਈ. ਸਕੱਤਰ ਕਾਮਰੇਡ ਗੁਲਜਾਰ ਸਿੰਘ ਬਸੰਤਕੋਟ ਤੇ ਬਲਾਕ ਡੇਰਾ ਬਾਬਾ ਨਾਨਕ ਦੇ ਸੀ.ਪੀ. ਸਕੱਤਰ ਕਾਮਰੇਡ ਬਲਦੇਵ ਸਿੰਘ ਖਹਿਰਾ ਸੁਲਤਾਨ ਨੇ ਸ਼ਿਰਕਤ ਕੀਤੀ। ਇਸ ਸਮੇਂ ਕਾਮਰੇਡ ਗੁਲਜਾਰ ਸਿੰਘ ਬਸੰਤਕੋਟ ਨੇ ਕਿਹਾ ਕਿ ਦੇਸ਼ ਦੇ ਹਾਲਾਤ ਕਾਫੀ ਨਾਜ਼ੁਕ ਹੁੰਦੇ ਜਾ ਰਹੇ ਹਨ, ਕਿਉਕਿ ਦੇਸ਼ ਦੇ ਲੋਕਾਂ ਨੂੰ ਧਰਮਾਂ, ਜਾਤਾਂ ਤੇ ਮਜਬਾਂ ਦੇ ਨਾਂਅ ’ਤੇ ਵੰਡ ਕੇ ਆਪਣੀ ਰਾਜਗੱਦੀ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਆਪਣੇ ਹੱਕਾਂ ਦੀ ਮੰਗ ਕਰਦੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ’ਤੇ ਗੱਡੀਆਂ ਚੜਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀਆਂ ਛਾਤੀਆਂ ਉੱਪਰ ਲਾਠੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਕਰ ਕੇ ਦੇਸ਼ ਦੇ ਕਿਸਾਨ ਤੇ ਮਜ਼ਦੂਰ ਵਰਗ ਤੋਂ ਇਲਾਵਾ ਹਰ ਵਰਗ ਦੁੱਖਾਂ ਵਿਚ ਘਿਰਿਆ ਦਿਖਾਈ ਦੇ ਰਿਹਾ ਹੈ। ਆਪਣੇ ਹੱਕਾਂ ਦੀ ਮੰਗ ਕਰ ਰਹੇ ਲੋਕਾਂ ਦੀ ਦੱਬੀ ਆਵਾਜ਼ ਨੂੰ ਬੁਲੰਦ ਕਰਨ ਲਈ 15 ਅਗਸਤ ਨੂੰ ਸ.ਸ.ਸ. ਸਕੂਲ ਧਿਆਨਪੁਰ ਵਿਚ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ, ਜਿਸ ਲਈ ਵਿਉਂਤਬੰਦੀ ਕਰਨ ਲਈ ਰੱਖੀ ਮੀਟਿਗ ਨੂੰ ਕਾਮਰੇਡ ਬਲਦੇਵ ਸਿੰਘ ਖਹਿਰਾ, ਨਰਿੰਦਰ ਸਿੰਘ ਖਹਿਰਾ, ਕਾ. ਪ੍ਰਗਟ ਸਿੰਘ ਰਉਵਾਲ, ਕਾ. ਜਨਕ ਰਾਜ ਜੋਸ਼ੀ, ਕਾ. ਰਜੇਸ਼ ਕੁਮਾਰ ਅਤੇ ਕਾ. ਕਾਬਲ ਸਿੰਘ ਸੰਘੇੜਾ ਨੇ ਵੀ ਸੰਬੋਧਨ ਕੀਤਾ। ਅਖੀਰ ਵਿਚ ਕਾਮਰੇਡ ਸੁਖਦੇਵ ਉਦੋਵਾਲੀ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮੇਂ ਬਲਵਿੰਦਰ ਸਿੰਘ ਖਹਿਰਾ, ਮਨਜੀਤ ਸਿੰਘ ਰਉਵਾਲ, ਹਰਭਜਨ ਸਿੰਘ ਰਉਵਾਲ, ਪ੍ਰਗਟ ਸਿੰਘ ਰਉਵਾਲ, ਬਲਦੇਵ ਸਿੰਘ ਕਾਲਾ ਅਫਗਾਨਾ, ਗੋਲਡੀ ਰਉਵਾਲ, ਜੋਗਿੰਦਰ ਸਿੰਘ, ਬਲਰਾਮ ਸੰਧੂ, ਸੰਜੀਵ, ਤਰਸੇਮ ਸਿੰਘ, ਜੇਤੂ ਬਸੰਤਕੋਟ, ਰਕੇਸ਼ ਕੁਮਾਰ, ਪ੍ਰੀਤਮ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ ਉਦੋਵਾਲੀ, ਪ੍ਰਧਾਨ ਪ੍ਰਗਟ ਸਿੰਘ, ਅਨੂਪ ਸਿੰਘ, ਦੇਸ ਰਾਜ ਧਿਆਨਪੁਰ, ਅਸ਼ੋਕ ਕੁਮਾਰ ਪ੍ਰਿੰਸੀਪਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਪਲੈਂਡਰ ਮੋਟਰਸਾਈਕਲ ਚੋਰੀ, ਪੁਲਿਸ ਕੋਲ ਸ਼ਿਕਾਇਤ ਦਰਜ ਅਗਲੀ ਖ਼ਬਰ ਭਾਜਪਾ ਆਗੂ ਦੀ ਜ਼ਮੀਨ ’ਤੇ ਚਾਚਿਆਂ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ’ਤੇ 4 ਸਮੇਤ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਅਦਾਲਤੀ ਸਟੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।