05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਚੋਰਾਂ ਵਲੋਂ ਪੀ. ਐਚ. ਸੀ ਤੇ ਆਮ ਆਦਮੀ ਕਲੀਨਿਕ ਰਣਜੀਤ ਬਾਗ ’ਚ ਚੋਰੀ

ਗੁਰਦਾਸਪੁਰ, 4 ਅਗਸਤ (ਅਸ਼ੋਕ ਸ਼ਰਮਾ)-ਦਿਹਾਤੀ ਪੁਲਿਸ ਚੌਂਕੀ ਬਰਿਆਰ ਅਧੀਨ ਪੈਂਦੀ ਪੀ. ਐਚ.

ਅਜੀਤ ਡੈਸਕ 05-08-2026
ਗੁਰਦਾਸਪੁਰ, 4 ਅਗਸਤ (ਅਸ਼ੋਕ ਸ਼ਰਮਾ)-ਦਿਹਾਤੀ ਪੁਲਿਸ ਚੌਂਕੀ ਬਰਿਆਰ ਅਧੀਨ ਪੈਂਦੀ ਪੀ.ਐਚ.ਸੀ ਰਣਜੀਤ ਬਾਗ ਵਿਖੇ ਚੋਰਾਂ ਵਲੋਂ ਰਾਤ ਸਮੇਂ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦਾ ਸਮਾਨ ਖ਼ੁਰਦ-ਬੁਰਦ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ ਡਾ: ਸ਼ਿਲਪਾ ਨੇ ਦੱਸਿਆ ਕਿ ਜਦੋਂ ਸੰਸਥਾ ਦੇ ਮੁਲਾਜ਼ਮ ਡਿਊਟੀ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਮੁੱਖ ਇਮਾਰਤ ਦੇ ਦਰਵਾਜ਼ੇ ਦੇ ਤਾਲੇ ਟੁੱਟੇ ਸਨ ਤੇ ਅੰਦਰਲੇ ਸਾਰੇ ਕਮਰਿਆਂ ਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਸਾਮਾਨ ਇਧਰ-ਉਧਰ ਡਿੱਗਾ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਓ.ਓ.ਏ.ਟੀ. ਸੈਂਟਰ ਤੇ ਬਿਲਡਿੰਗ ਅੰਦਰ ਪਏ ਹੋਰ ਸਮਾਨ ਜਿਵੇਂ ਇਕ ਇਨਵਰਟਰ ਬੈਟਰੀ, ਵਾਈ-ਫਾਈ ਸੈੱਟਅੱਪ, ਬਾਕਸ ਰਾਊਟਰ ਤੇ ਰਿਪੋਰਟਿੰਗ ਲਈ ਵਰਤਿਆ ਜਾਣ ਵਾਲਾ ਇਕ ਟੈਬਲੇਟ, ਬੀ.ਪੀ ਚੈੱਕ ਕਰਨ ਵਾਲੀ ਮਸ਼ੀਨ ਅਤੇ ਵਾਈ-ਫਾਈ ਸੈੱਟਅਪ ਬਾਕਸ ਰਾਊਟਰ, ਓ.ਓ.ਏ.ਟੀ. ਸੈਂਟਰ ਵਿਚ ਵਰਤੀਆਂ ਜਾਣ ਵਾਲੀਆਂ 552 ਨਸ਼ਾ ਛਡਾਊ ਗੋਲੀਆਂ, ਰਿਫਰੈਕਟੋ ਮੀਟਰ ਚੋਰੀ ਕਰ ਲਿਆ ਹੈ। ਉਨ੍ਹਾਂ ਇਸ ਘਟਨਾ ਦੀ ਸੂਚਨਾ ਤੁਰੰਤ ਇੰਚਾਰਜ ਦਿਹਾਤੀ ਪੁਲਿਸ ਚੌਕੀ ਬਾਰਿਆਰ ਨੂੰ ਲਿਖਤੀ ਰੂਪ ਵਿਚ ਦੇ ਦਿੱਤੀ ਹੈ। ਪੁਲਿਸ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰਕੇ ਚੋਰੀ ਹੋਏ ਸਾਮਾਨ ਨੂੰ ਬਰਾਮਦ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਸ੍ਰੀ ਅਚਲੇਸ਼ਵਰ ਧਾਮ ਵਿਖੇ ਨਤਮਸਤਕ ਹੋਏ ਸੁਖਜਿੰਦਰ ਸਿੰਘ ਰੰਧਾਵਾ ਅਤੇ ਐਡਵੋਕੇਟ ਅਮਨਦੀਪ ਜੈਂਤੀਪੁਰ ਅਗਲੀ ਖ਼ਬਰ ਪੁਲਿਸ ਵਲੋਂ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।