06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਾਬਕਾ ਵਿਧਾਇਕ ਬਲਵਿੰਦਰ ਲਾਡੀ ਦੇ ‘ਆਪ’ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਵਰਕਰਾਂ ’ਚ ਨਵਾਂ ਜੋਸ਼ ਪੈਦਾ ਹੋਇਆ-ਸਾਬੀ ਵਿਰਕ, ਜਤਿੰਦਰ ਧਾਲੀਵਾਲ

ਊਧਨਵਾਲ, 5 ਅਗਸਤ (ਪਰਗਟ ਸਿੰਘ)- ਬਲਵਿੰਦਰ ਸਿੰਘ ਲਾਡੀ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਰਕਰਾਂ ’ਚ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਤਿੰਦਰ ਸਿੰਘ ਧਾਲੀਵਾਲ (ਜਰਮਨ) ਤੇ ਗੁਰਪ੍ਰੀਤ ਸਿੰਘ ਸਾਬੀ ਵਿਰਕ (ਕੈਨੇਡਾ) ਨੇ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਬਹੁਤ ਸਿਆਣੇ ਤੇ ਸਿਆਸਤ ਦਾ ਕਾਫੀ ਤਜਰਬਾ ਰੱਖਦੇ ਹਨ।

ਸਾਬੀ ਵਿਰਕ ਤੇ ਜਤਿੰਦਰ ਧਾਲੀਵਾਲ । 06-08-2026
ਊਧਨਵਾਲ, 5 ਅਗਸਤ (ਪਰਗਟ ਸਿੰਘ)- ਬਲਵਿੰਦਰ ਸਿੰਘ ਲਾਡੀ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਰਕਰਾਂ ’ਚ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਤਿੰਦਰ ਸਿੰਘ ਧਾਲੀਵਾਲ (ਜਰਮਨ) ਤੇ ਗੁਰਪ੍ਰੀਤ ਸਿੰਘ ਸਾਬੀ ਵਿਰਕ (ਕੈਨੇਡਾ) ਨੇ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਬਹੁਤ ਸਿਆਣੇ ਤੇ ਸਿਆਸਤ ਦਾ ਕਾਫੀ ਤਜਰਬਾ ਰੱਖਦੇ ਹਨ। ਉਨ੍ਹਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਹਲਕੇ ਦੇ ਰੁਕੇ ਹੋਏ ਵਿਕਾਸ ਫਿਰ ਤੋਂ ਸ਼ੁਰੂ ਹੋਣ ਸੰਬੰਧੀ ਨਵੀਆਂ ਆਸਾਂ ਬੱਝ ਗਈਆਂ ਹਨ। ਹੁਣ ਉਨ੍ਹਾਂ ਨੂੰ ਆਪਣੀ ਸੂਝਬੂਝ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਿਰੇ ਚੜ੍ਹਾਉਣਗੇ। ਉਨ੍ਹਾਂ ਆਖਿਆ ਕਿ ਸਾਡੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਹੁਣ ਇਕ ਚੰਗਾ ਸਿਆਸੀ ਲੀਡਰ ਮਿਲਿਆ ਜੋ ਹਲਕੇ ਦੇ ਵਿਕਾਸ ਕਾਰਜਾਂ ਲਈ ਦਿਨ ਰਾਤ ਮਿਹਨਤ ਕਰਨ ਲਈ ਤੱਤਪਰ ਰਹਿੰਦਾ ਹੈ। ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੌਕੇ ’ਤੇ ਹੱਲ ਕਰਵਾਉਣ ਦਾ ਤਜ਼ਰਬਾ ਰੱਖਦਾ ਹੈ। ਇਨ੍ਹਾਂ ਦੋਵੇਂ ਐਨ.ਆਰ.ਆਈਜ਼ ਨੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ’ਤੇ ਵਧਾਈ ਦਿੱਤੀ ਤੇ ਮਾਨ ਸਰਕਾਰ ਦਾ ਤਹਿਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਪਿੰਡ ਧੀਰਾ ’ਚ ਸਰਪੰਚ ਨੇ ਪੰਜਾਬ ਸਰਕਾਰ ਵਲੋਂ ਆਈਆਂ ਸੋਲਰ ਲਾਈਟਾਂ ਲਗਾਈਆਂ ਅਗਲੀ ਖ਼ਬਰ ਅਮਿਤ ਧੁੰਨਾ ਸਵਰਨਕਾਰ ਯੂਨੀਅਨ (ਸਰਾਫ਼) ਧਾਰੀਵਾਲ ਦੇ ਪ੍ਰਧਾਨ ਸਰਬਸੰਮਤੀ ਨਾਲ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।