07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪੰ.ਰਾ.ਬਿ.ਬੋ.ਕਰਮਚਾਰੀ ਦਲ ਸਰਕਲ ਗੁਰਦਾਸਪੁਰ 7 ਦੀ ਰੈਲੀ ’ਚ ਹੋਵੇਗਾ ਸ਼ਾਮਿਲ

ਬਟਾਲਾ, 5 ਅਗਸਤ (ਸਤਿੰਦਰ ਸਿੰਘ)- ਪੰ. ਰਾ.

ਅਜੀਤ ਡੈਸਕ 06-08-2026
ਬਟਾਲਾ, 5 ਅਗਸਤ (ਸਤਿੰਦਰ ਸਿੰਘ)- ਪੰ.ਰਾ.ਬਿ.ਬੋ. ਕਰਮਚਾਰੀ ਦਲ ਸਰਕਲ ਗੁਰਦਾਸਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਦਿਲਬਾਗ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਉੱਤਰੀ ਸਬ ਡਿਵੀਜ਼ਨ ਫੋਕਲ ਪੁਆਇੰਟ ਵਿਖੇ ਹੋਈ। ਮੀਟਿੰਗ ਵਿਚ ਸੁਖਵਿੰਦਰ ਸਿੰਘ ਗਿੱਲ ਸਕੱਤਰ ਪੰਜਾਬ, ਮਨਜੀਤ ਸਿੰਘ ਸਕੱਤਰ ਪੰਜਾਬ ਤੇ ਹਰਜੀਤ ਸਿੰਘ ਟਰਪਈ ਕਨਵੀਨਰ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮ ਤੇ ਪੈਨਸ਼ਨਰਾਂ ਵਲੋਂ ਮੰਗਾਂ ਨੂੰ ਲੈ ਕੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਮਹਾਂਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਕਰਮਚਾਰੀ ਦਲ ਤੇ ਮੁਲਾਜ਼ਮ ਤੇ ਪੈਨਸ਼ਨਰ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੇ। ਇਸ ਮੌਕੇ ਰਾਜਵਿੰਦਰ ਸਿੰਘ ਟਰੱਪਲਾ, ਸੁਰਜੀਤ ਸਿੰਘ ਅਮਰਗੜ੍ਹ, ਇੰਜ: ਸਰਬਜੀਤ ਸਿੰਘ ਅਲੋਵਾਲ, ਅਰਜਨ ਸਿੰਘ ਪਰਮਾਰ, ਗੁਰਮੀਤ ਸਿੰਘ ਛੀਨਾ, ਪਰਮਜੀਤ ਸਿੰਘ ਕਲਸੀ, ਕੰਵਲਜੀਤ ਸਿੰਘ ਕਲੇਰ, ਇੰਜ: ਰਾਜੀਵ ਕੁਮਾਰ, ਫੁੱਲਪ੍ਰੀਤ ਸਿੰਘ ਰੰਧਾਵਾ, ਇੰਜ: ਵਰਿੰਦਰ ਸਿੰਘ ਭੁੱਲਰ, ਪਰਮਿੰਦਰ ਕੁਮਾਰ, ਲਕਸ਼ੇ ਕੁਮਾਰ, ਪ੍ਰਭਜੀਤ ਸਿੰਘ ਪੱਡਾ, ਰਾਜਬੀਰ ਸਿੰਘ ਖਾਲਸਾ, ਮਨਬੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਰਚੋਵਾਲ-ਗੁਰਦਾਸਪੁਰ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ , ਲੋਕਾਂ ’ਚ ਖੁਸ਼ੀ ਦੀ ਲਹਿਰ ਬਲਵਿੰਦਰ ਸਿੰਘ ਲਾਡੀ ਦੇ ਯਤਨਾਂ ਸਦਕਾ... ਅਗਲੀ ਖ਼ਬਰ ਪਿੰਡ ਧੀਰਾ ’ਚ ਸਰਪੰਚ ਨੇ ਪੰਜਾਬ ਸਰਕਾਰ ਵਲੋਂ ਆਈਆਂ ਸੋਲਰ ਲਾਈਟਾਂ ਲਗਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।