06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਲਾਇਨਜ਼ ਕਲੱਬ ਪਠਾਨਕੋਟ ਨੇ ਇਲਾਜ ਲਈ ਦਿੱਤੀ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ

ਪਠਾਨਕੋਟ, 5 ਅਗਸਤ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਨੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਇਕ ਲੋੜਵੰਦ ਮਹਿਲਾ ਤੇ ਉਸ ਦੇ ਸਮੇਂ ਤੋਂ ਪਹਿਲਾਂ ਜਨਮੇ ਜੁੜਵਾਂ ਬੱਚਿਆਂ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ । ਕਲੱਬ ਦੇ ਪ੍ਰਧਾਨ ਡਾ: ਤਰਸੇਮ ਸਿੰਘ ਦੀ ਅਗਵਾਈ ਹੇਠ ਮਹਿਲਾ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ ।

ਅਜੀਤ ਡੈਸਕ 06-08-2026
ਪਠਾਨਕੋਟ, 5 ਅਗਸਤ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਨੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਇਕ ਲੋੜਵੰਦ ਮਹਿਲਾ ਤੇ ਉਸ ਦੇ ਸਮੇਂ ਤੋਂ ਪਹਿਲਾਂ ਜਨਮੇ ਜੁੜਵਾਂ ਬੱਚਿਆਂ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ । ਕਲੱਬ ਦੇ ਪ੍ਰਧਾਨ ਡਾ: ਤਰਸੇਮ ਸਿੰਘ ਦੀ ਅਗਵਾਈ ਹੇਠ ਮਹਿਲਾ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ । ਇਸ ਮੌਕੇ ਪੀ.ਡੀ.ਜੀ. ਸਤੀਸ਼ ਮਹਿੰਦਰੂ, ਚਾਰਟਰ ਮੈਂਬਰ ਐਚ.ਐਸ. ਮੈਨੀ, ਕਲੱਬ ਸਕੱਤਰ ਅਵਤਾਰ ਅਬਰੋਲ, ਕੈਸ਼ੀਅਰ ਪ੍ਰਵੀਨ ਅਗਰਵਾਲ ਅਤੇ ਸੀ.ਐਸ. ਲਾਇਲਪੁਰੀ ਵੀ ਹਾਜ਼ਰ ਸਨ । ਪੀ.ਡੀ.ਜੀ. ਸਤੀਸ਼ ਮਹਿੰਦਰੂ ਤੇ ਕਲੱਬ ਪ੍ਰਧਾਨ ਡਾ: ਤਰਸੇਮ ਸਿੰਘ ਨੇ ਦੱਸਿਆ ਕਿ ਮਹਿਲਾ ਨੇ ਸਮੇਂ ਤੋਂ ਪਹਿਲਾਂ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਜਿਸ ਕਾਰਨ ਦੋਵੇਂ ਨਵਜਾਤਾਂ ਨੂੰ ਵਿਸ਼ੇਸ਼ ਡਾਕਟਰੀ ਇਲਾਜ ਦੀ ਲੋੜ ਹੈ । ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਕਲੱਬ ਨੇ ਤੁਰੰਤ ਮਦਦ ਕਰਦੇ ਹੋਏ 25 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ।
ਪਿਛਲੀ ਖ਼ਬਰ ‘ ਅਲ ਕਬੀਰ’ ਬੀਫ ਕੰਪਨੀ ਦੇ ਨਾਂਅ ’ਚੋਂ ‘ਕਬੀਰ’ ਸ਼ਬਦ ਹਟਾਉਣ ਦੀ ਮੰਗ * ਸਦਗੁਰੂ ਕਬੀਰ ਸਾਹਿਬ ਵੈਲਫੇਅਰ ਸੁਸਾਇਟੀ ਵਲੋਂ... ਅਗਲੀ ਖ਼ਬਰ ਮੀਰਥਲ ਸਥਿਤ ਬਿਜਲੀ ਘਰ ਦੀ ਇਮਾਰਤ ਦੀ ਹਾਲਤ ਖਸਤਾ * ਕਰਮਚਾਰੀਆਂ ਦੀ ਜਾਨ ਨੂੰ ਵੱਡਾ ਖ਼ਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।