08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੈਸੂਰ ਤੋਂ ਲਾਪਤਾ ਵਿਅਕਤੀ ਦੇ ਬੈਂਕ ਖਾਤਿਆਂ ’ਚੋਂ ਗੂਗਲ ਪੇਅ ਰਾਹੀਂ ਲੱਖਾਂ ਦਾ ਫਰਾਡ * ਪੰਜਾਬ ਦੇ ਸੁਜਾਨਪੁਰ ਥਾਣੇ ’ਚ ਮਾਮਲਾ ਦਰਜ, ਕਤਲ ਦੇ ਮਾਮਲੇ ’ਚ 2 ਗ੍ਰਿਫ਼ਤਾਰ

ਸੁਜਾਨਪੁਰ, 7 ਅਗਸਤ (ਜਗਦੀਪ ਸਿੰਘ)-ਕਰਨਾਟਕ ਦੇ ਮੈਸੂਰ ਇਲਾਕੇ ’ਚੋਂ ਲਾਪਤਾ ਹੋਏ ਇਕ ਬਜ਼ੁਰਗ ਦੇ ਵੱਖ-ਵੱਖ ਬੈਂਕ ਖਾਤਿਆਂ ’ਚੋਂ ਗੂਗਲ ਪੇਅ ਰਾਹੀਂ ਧੋਖਾਧੜੀ ਕਰਕੇ ਪੈਸੇ ਟਰਾਂਸਫਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ । ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਸੁਜਾਨਪੁਰ ਪੁਲਿਸ ਨੇ 4 ਅਗਸਤ 2026 ਨੂੰ ਇਕ ਐਫ.

ਫੜੇ ਗਏ ਵਿਅਕਤੀ ਸੁਜਾਨਪੁਰ ਪੁਲਿਸ ਨਾਲ। ਤਸਵੀਰ: ਜਗਦੀਪ ਸਿੰਘ 08-08-2026
ਸੁਜਾਨਪੁਰ, 7 ਅਗਸਤ (ਜਗਦੀਪ ਸਿੰਘ)-ਕਰਨਾਟਕ ਦੇ ਮੈਸੂਰ ਇਲਾਕੇ ’ਚੋਂ ਲਾਪਤਾ ਹੋਏ ਇਕ ਬਜ਼ੁਰਗ ਦੇ ਵੱਖ-ਵੱਖ ਬੈਂਕ ਖਾਤਿਆਂ ’ਚੋਂ ਗੂਗਲ ਪੇਅ ਰਾਹੀਂ ਧੋਖਾਧੜੀ ਕਰਕੇ ਪੈਸੇ ਟਰਾਂਸਫਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ । ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਸੁਜਾਨਪੁਰ ਪੁਲਿਸ ਨੇ 4 ਅਗਸਤ 2026 ਨੂੰ ਇਕ ਐਫ.ਆਈ.ਆਰ. ਮੁੱਖ ਦੋਸ਼ੀ ਪ੍ਰਵੀਨ ਕੁਮਾਰ ਤੇ ਸੁਸ਼ੀਲ ਕੁਮਾਰ ਦੇ ਖਿਲਾਫ ਦਰਜ ਕਰ ਲਈ ਗਈ । ਲਾਪਤਾ ਪਿਤਾ ਦੀ ਤਲਾਸ਼ ਦੌਰਾਨ ਖੁੱਲੀਆਂ ਆਨਲਾਈਨ ਫਰਾਡ ਦੀਆਂ ਪਰਤਾਂ ਅਨੁਸਾਰ ਸ਼ਿਕਾਇਤਕਰਤਾ ਗਣੇਸ਼ ਬੀ.ਐਲ. ਵਾਸੀ ਮੈਸੂਰ ਕਰਨਾਟਕ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਜਾਨਪੁਰ ਥਾਣਾ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਗਣੇਸ਼ ਬੀ.ਐਲ. ਅਨੁਸਾਰ ਉਸ ਦੇ ਪਿਤਾ ਲਕਸ਼ਮਣ ਐਮ (68) ਪਿਛਲੀ 18 ਜੁਲਾਈ 2026 ਨੂੰ ਅੰਮ੍ਰਿਤਸਰ ਮਸ਼ੀਨਰੀ ਦਾ ਸਮਾਨ ਲੈਣ ਆਏ ਸਨ । ਜਿਸ ਦੇ ਬਾਅਦ ਉਹ ਲਾਪਤਾ ਹੋ ਗਏ । 19 ਜੁਲਾਈ ਸ਼ਾਮ ਤੋਂ ਬਾਅਦ ਉਨ੍ਹਾਂ ਦਾ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ । ਪਿਤਾ ਦੀ ਤਲਾਸ਼ ਕਰਦੇ ਹੋਏ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਦੋ ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਗੂਗਲ ਪੇਅ ਰਾਹੀਂ ਸੁਸ਼ੀਲ ਕੁਮਾਰ ਤੇ ਪ੍ਰਵੀਨ ਕੁਮਾਰ ਵਾਸੀ ਪਠਾਨਕੋਟ ਦੇ ਖਾਤਿਆਂ ਵਿਚ ਟਰਾਂਜੈਕਸ਼ਨ ਹੋਈ ਹੈ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਪਠਾਨਕੋਟ ਸਥਿਤ ਉਸ ਦੇ ਘਰ ਦੇ ਪਤੇ ’ਤੇ ਪਹੁੰਚੀ ਤੇ ਪਤਾ ਚੱਲਿਆ ਕਿ ਸਾਥੀ ਦੋਸ਼ੀ ਸੁਸ਼ੀਲ ਕੁਮਾਰ ਦੀ ਪਹਿਲੇ ਹੀ ਮੌਤ ਹੋ ਚੁੱਕੀ ਹੈ । ਜਿਸ ਦੇ ਬਾਅਦ ਪੁਲਿਸ ਨੇ ਮੁੱਖ ਦੋਸ਼ੀ ਰਣਵੀਰ ਕੁਮਾਰ ਉਸ ਦੇ ਭਰਾ ਸੁਨੀਲ ਕੁਮਾਰ ਨੂੰ ਹਿਰਾਸਤ ’ਚ ਲੈ ਕੇ ਪੁੱਛ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਆਪਣੇ ਮ੍ਰਿਤਕ ਭਰਾ ਸੁਸ਼ੀਲ ਕੁਮਾਰ ਦੇ ਖਾਤੇ ’ਚ ਪੈਸੇ ਟ੍ਰਾਂਸਫਰ ਕੀਤੇ ਸਨ । ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਵਿਅਕਤੀ ਲਾਪਤਾ ਹੋਇਆ ਸੀ, ਉਹ ਪਠਾਨਕੋਟ ਕਿਤੇ ਜਾਣ ਲਈ ਪ੍ਰਵੀਨ ਕੁਮਾਰ ਦੇ ਆਟੋ ਵਿਚ ਬੈਠਾ ਸੀ । ਪਹਿਲਾਂ ਉਸ ਨੂੰ ਸ਼ਰਾਬ ਪਿਲਾਈ ਗਈ ਤੇ ਧੋਖੇ ਨਾਲ ਗੂਗਲ ਪੇਅ ਰਾਹੀਂ ਪੈਸਿਆਂ ਦੀ ਟ੍ਰਾਂਸਫਰ ਕੀਤੀ । ਫਿਰ ਉਸ ਨੂੰ ਕਾਰ ਵਿਚ ਬਿਠਾ ਕੇ ਆਸੋਬਾਨਾ ਨੇੜੇ ਨਹਿਰ ਵਿਚ ਸੁੱਟ ਦਿੱਤਾ ਗਿਆ । ਪੁਲਿਸ ਨੇ ਦੋਸ਼ੀਆਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪੇਟ ਦੇ ਕੀੜੀਆਂ ਦੀ ਮੁਕਤੀ ਸੰਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਪੈਨਸ਼ਨਰਜ਼, ਕਰਮਚਾਰੀ ਸਾਂਝਾ ਮੋਰਚਾ ਦਾ ਸਮੂਹ ਚੰਡੀਗੜ੍ਹ ’ਚ ਰੈਲੀ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।