ਮਿਸ਼ਨ 2027 ਤਹਿਤ ਰਣਜੀਤ ਸਿੰਘ ਕਾਹਲੋਂ ਨੇ ਤਿੱਬੜ ਵਿਖੇ ਕੀਤੀ ਮੀਟਿੰਗ
ਤਿੱਬੜ, 9 ਅਗਸਤ (ਸੋਹਨ ਮਲਿਕ)-ਲੋਕ ਸੰਘਰਸ਼ ਮੋਰਚਾ ਦੇ ਸੂਬਾ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਰਣਜੀਤ ਸਿੰਘ ਕਾਹਲੋਂ ਵਲੋਂ ਮਿਸ਼ਨ 2027 ਤਹਿਤ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਉਨ੍ਹਾਂ ਵਲੋਂ ਆਪਣੇ ਜੱਦੀ ਪਿੰਡ ਤਿੱਬੜ ਵਿਖੇ ਪਿੰਡ ਦੇ ਨੌਜਵਾਨਾਂ ਤੇ ਸੂਝਵਾਨ ਆਗੂਆਂ ਨਾਲ ਮਟਿੰਗ ਕੀਤੀ ਗਈ।
ਅਜੀਤ ਡੈਸਕ
10-08-2026