11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਰਵੀਨੰਦਨ ਸਿੰਘ ਬਾਜਵਾ ਨੇ ਧਰਮਜੋਤ ਸਿੰਘ ਦੇ ਗ੍ਰਹਿ 2027 ਦੀਆਂ ਚੋਣਾਂ ਸਬੰਧੀ ਕੀਤੀ ਬੈਠਕ

ਕਿਲ੍ਹਾ ਲਾਲ ਸਿੰਘ, 10 ਅਗਸਤ (ਬਲਬੀਰ ਸਿੰਘ)-2027 ਦੀਆਂ ਨੇੜੇ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਉਨ੍ਹਾਂ ਦੇ ਪੁੱਤਰ ਸਾ. ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਰਵੀਨੰਦਨ ਸਿੰਘ ਬਾਜਵਾ ਵਲੋਂ ਹਲਕੇ ਅੰਦਰ ਆਪਣੇ ਕਾਂਗਰਸੀ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਦੀ ਸ਼ੁਰੂਆਤ ਕਰ ਦਿੱਤੀ ਹੈ।

ਸਨਿਚਰਵਾਰ, 1 ਅਗਸਤ, 2026 11-08-2026
ਕਿਲ੍ਹਾ ਲਾਲ ਸਿੰਘ, 10 ਅਗਸਤ (ਬਲਬੀਰ ਸਿੰਘ)-2027 ਦੀਆਂ ਨੇੜੇ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਉਨ੍ਹਾਂ ਦੇ ਪੁੱਤਰ ਸਾ. ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਰਵੀਨੰਦਨ ਸਿੰਘ ਬਾਜਵਾ ਵਲੋਂ ਹਲਕੇ ਅੰਦਰ ਆਪਣੇ ਕਾਂਗਰਸੀ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਧਰਮਜੋਤ ਸਿੰਘ ਕਾਹਲੋਂ ਭਾਗੋਵਾਲ ਦੇ ਪਿਤਾ ਸਮਿੱਤਰ ਸਿੰਘ ਜੋ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਉਨ੍ਹਾਂ ਦਾ ਹਾਲ ਜਾਨਣ ਤੋਂ ਬਾਅਦ ਕਾਂਗਰਸੀ ਵਰਕਰਾਂ ਨਾਲ ਭਰਵੀਂ ਮੀਟਿੰਗ ਕੀਤੀ। ਇਸ ਮੌਕੇ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਹਲਕਾ ਫਤਹਿਗੜ੍ਹ ਚੂੜੀਆਂ ਸਾਡਾ ਪਰਿਵਾਰ ਹੈ ਤੇ ਇਨ੍ਹਾਂ ਸਦਾ ਸਾਡੇ ਸਿਰ ’ਤੇ ਹੱਥ ਰੱਖ ਕੇ ਸਾਨੂੰ ਹਾਰ ਵਾਰ ਜਿਤਾਇਆ ਹੈ, ਇਸ ਲਈ ਸਾਡੇ ਵਰਕਰ 2027 ਦੀਆਂ ਚੋਣਾਂ ਸਬੰਧੀ ਹੁਣ ਤੋਂ ਹੀ ਪੱਬਾਂਭਾਰ ਹਨ। ਮੌਜੂਦਾ ‘ਆਪ’ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੇਵਲ ਚੁਟਕਲਿਆਂ ਨਾਲ ਹੀ ਲੋਕਾਂ ਦਾ ਮਨੋਰੰਜਨ ਕੀਤਾ ਹੈ।ਇਸ ਮੌਕੇ ਧਰਮਜੋਤ ਸਿੰਘ ਕਾਹਲੋਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਚੋਣਾਂ ਵਿਚ ਬਾਜਵਾ ਪਰਿਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਆੜ੍ਹਤੀ, ਸਤਨਾਮ ਸਿੰਘ ਹੈਪੀ ਸਾ. ਡਾਇਰੈਕਟਰ, ਗੁਰਪ੍ਰੀਤ ਸਿੰਘ ਕਾਨਪੁਰੀਆ, ਮਲਕੀਤ ਸਿੰਘ ਲਾਡੀ, ਸੁਰਜੀਤ ਸਿੰਘ, ਬੀ.ਡੀ.ਪੀ.ਓ. ਬਲਜੀਤ ਸਿੰਘ, ਸੇਵਾ ਮੁਕਤ ਡੀ.ਐਸ.ਪੀ. ਬਲਜੀਤ ਸਿੰਘ, ਜਸਜੀਤ ਸਿੰਘ, ਨੰਬਰਦਾਰ ਪ੍ਰਗਟ ਸਿੰਘ, ਪੱਪਾ ਪਹਿਲਵਾਨ, ਵਿੱਕੀ ਜੇ.ਸੀ.ਬੀ. ਵਾਲੇ, ਮਨਜੀਤ ਸਿੰਘ ਲੂਥਰਾ, ਸਤਪਾਲ ਪਟਵਾਰੀ, ਪ੍ਰਭ ਕਬੱਡੀ ਖਿਡਾਰੀ, ਅਵਤਾਰ ਸਿੰਘ ਪੰਚ, ਸੁਖਜਿੰਦਰ ਸਿੰਘ ਪੰਚ, ਜਸਪਾਲ ਸਿੰਘ ਪੰਚ ਤੇ ਰਾਜਬੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਵਰਗੀ ਕੁਲਦੀਪ ਸਿੰਘ ਸੰਧੂ ਖੋਖਰ ਦੇ ਪਰਿਵਾਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ’ਚ ‘ਆਪ’ ਦੇ ਸੰਗਠਨ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਮੀਟਿੰਗ ਲੋਕ ਸਭਾ ਮੈਂਬਰ ਡਾਕਟਰ ਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।