ਮਜ਼ਦੂਰ ਦੀ ਸੱਪ ਦੇ ਡੱਸਣ ਨਾਲ ਮੌਤ
ਨੌਸ਼ਹਿਰਾ ਮੱਝਾ ਸਿੰਘ, 11 ਅਗਸਤ (ਰਵੀ ਭਗਤ)-ਨਜ਼ਦੀਕੀ ਪਿੰਡ ਅਠਵਾਲ ਦੇ ਵਾਸੀ ਇਕ ਮਜਦੂਰ ਵਿਅਕਤੀ ਦੀ ਸੱਪ ਦੇ ਡੰਸਣ ਨਾਲ ਮੌਤ ਹੋ ਗਈ। ਮ੍ਰਿਤਕ ਕਰਨੈਲ ਸਿੰਘ (55) ਪੁੱਤਰ ਅੱਛਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨੈਲ ਸਿੰਘ ਪਸ਼ੂਆਂ ਦਾ ਚਾਰਾ ਲੈਣ ਖੇਤਾਂ ਵੱਲ ਗਿਆ ਸੀ, ਜਿਥੇ ਅਚਾਨਕ ਉਸ ਨੂੰ ਸੱਪ ਨੇ ਡੱਸ ਲਿਆ, ਜਿਸ ਦਾ ਉਸ ਨੂੰ ਦੇਰ ਬਾਅਦ ਪਤਾ ਚੱਲਿਆ ਅਤੇ ਜਦੋਂ ਉਸ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਅਜੀਤ ਡੈਸਕ
12-08-2026