13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੀ. ਐੱਚ. ਸੀ ਨੌਸ਼ਹਿਰਾ ਮੱਝਾ ਸਿੰਘ ਵਿਖੇ ਰਾਸ਼ਟਰੀ ਡੀਵਾਰਮਿੰਗ ਦਿਵਸ ਮਨਾਇਆ

ਨੌਸ਼ਹਿਰਾ ਮੱਝਾ ਸਿੰਘ, 11 ਅਗਸਤ (ਰਵੀ ਭਗਤ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਪ੍ਰਭਾਕਰ ਦੇ ਨਿਰਾਦੇਸ਼ਾਂ ’ਤੇ ਸੀ.

ਅਜੀਤ ਡੈਸਕ 12-08-2026
ਨੌਸ਼ਹਿਰਾ ਮੱਝਾ ਸਿੰਘ, 11 ਅਗਸਤ (ਰਵੀ ਭਗਤ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਪ੍ਰਭਾਕਰ ਦੇ ਨਿਰਾਦੇਸ਼ਾਂ ’ਤੇ ਸੀ. ਮੈਡੀਕਲ ਅਫ਼ਸਰ ਨੌਸ਼ਹਿਰਾ ਮੱਝਾ ਸਿੰਘ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ ਬੱਚਿਆਂ ਤੇ ਕਿਸ਼ੋਰਾਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਦੇ ਮਕਸਦ ਨਾਲ ਬਲਾਕ ਨੌਸ਼ਹਿਰਾ ਮੱਝਾ ਸਿੰਘ ਵਿਚ ਰਾਸ਼ਟਰੀ ਡੀਵਾਰਮਿੰਗ ਦਿਵਸ ਮਨਾਇਆ ਗਿਆ। ਇਸ ਮੁਹਿੰਮ ਤਹਿਤ 1 ਤੋਂ 19 ਸਾਲ ਤੱਕ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਬਲਾਕ ਨੌਸ਼ਹਿਰਾ ਮੱਝਾ ਸਿੰਘ ਦੇ ਆਂਗਣਵਾੜੀ ਕੇਂਦਰਾਂ, ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਐਲਬੈਂਡਾਜ਼ੋਲ ਦੀ ਖੁਰਾਕ ਦਿੱਤੀ ਗਈ। ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਬੱਚਿਆਂ ਵਿਚ ਪੋਸ਼ਣ ਦੇ ਪੱਧਰ ਨੂੰ ਸੁਧਾਰਨਾ, ਖੂਨ ਦੀ ਘਾਟ (ਐਨੀਮੀਆ) ਨੂੰ ਰੋਕਣਾ ਤੇ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਐਲਬੈਂਡਾਜ਼ੋਲ ਦੀ ਇਹ ਗੋਲੀ ਬਿਲਕੁਲ ਮੁਫ਼ਤ ਅਤੇ ਵਰਤੋਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਅੱਜ ਇਹ ਦਵਾਈ ਖਾਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ 17 ਅਗਸਤ ਨੂੰ ਦਵਾਈ ਦਿੱਤੀ ਜਾਵੇਗੀ। ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਪੇਟ ਵਿਚ ਕੀੜੇ ਹੋਣ ਨਾਲ ਬੱਚਿਆਂ ਵਿਚ ਕਮਜ਼ੋਰੀ, ਥਕਾਵਟ ਅਤੇ ਪੜ੍ਹਾਈ ਵਿਚ ਧਿਆਨ ਨਾ ਲੱਗਣ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ। ਸਾਲ ’ਚ 2 ਵਾਰ ਡੀਵਾਰਮਿੰਗ ਦੀ ਖੁਰਾਕ ਲੈਣ ਨਾਲ ਬੱਚਿਆਂ ਦੀ ਸਹਿਤ ਅਤੇ ਇਮਿਊਨਿਟੀ ਵਿਚ ਵੱਡਾ ਸੁਧਾਰ ਹੁੰਦਾ ਹੈ।
ਪਿਛਲੀ ਖ਼ਬਰ ਹੈਰੋਇਨ ਤੇ ਇਲੈਕਟ੍ਰੋਨਿਕ ਕੰਡੇ ਸਮੇਤ 4 ਦੋਸ਼ੀ ਗ੍ਰਿਫਤਾਰ ਅਗਲੀ ਖ਼ਬਰ ਪਹਿਲਾਂ ਲਾਗੂ ਕਰੋ ਹਾਈ ਕੋਰਟ ਦਾ ਫ਼ੈਸਲਾ, ਫਿਰ ਹੋਵੇ ਗੱਲਬਾਤ-ਇੰਜ. ਬਾਂਗੋਵਾਣੀ/ਇੰਜ. ਧਾਲੀਵਾਲ, ਇੰਜ. ਵੋਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।